ਆਸ਼ਕ ਨਾਲ ਮਿਲ ਪਤਨੀ ਨੇ ਕਰਵਾਇਆ ਪਤੀ ਦਾ ਕਤਲ, ਗ੍ਰਿਫਤਾਰ

01/03/2020 12:37:23 PM

ਬਟਾਲਾ (ਬੇਰੀ, ਜ.  ਬ.) : ਅਕਤੂਬਰ ਮਹੀਨੇ 'ਚ ਅਣਪਛਾਤਿਆਂ ਨੇ ਵਿਅਕਤੀ ਦਾ ਕਿਰਚਾਂ ਅਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਗੁੱਥੀ ਨੂੰ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਸੁਲਝਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਕਿਲਾ ਲਾਲ ਸਿੰਘ ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਵਿੰਝਵਾਂ ਦੇ ਨਜ਼ਦੀਕ ਡੇਰਿਆਂ 'ਤੇ ਜਗਵੰਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਵਿੰਝਵਾਂ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਿਰਚਾਂ ਅਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਪਹਿਲਾਂ ਹੀ ਥਾਣਾ ਕਿਲਾ ਲਾਲ ਸਿੰਘ 'ਚ ਮੁਕੱਦਮਾ ਨੰ. 75 ਮਿਤੀ 6.10.19 ਧਾਰਾ 302, 34 ਆਈ. ਪੀ. ਸੀ. ਅਤੇ ਆਰਮ ਐਕਟ ਤਹਿਤ ਦਰਜ ਕਰਨ ਤੋਂ ਬਾਅਦ ਇਸ ਵਿਚ ਧਾਰਾ 109, 115, 118, 182 ਆਈ. ਪੀ. ਸੀ. ਦਾ ਵਾਧਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਕਤ ਦਰਜ ਕੇਸ ਦੇ ਬਾਅਦ ਹੀ ਪੁਲਸ ਇਸ ਕਤਲ ਦੀ ਗੱਥੀ ਨੂੰ ਸੁਲਝਾਉਣ ਵਿਚ ਲੱਗੀ ਹੋਈ ਸੀ ਕਿਉਂਕਿ ਪੁਲਸ ਨੂੰ ਮ੍ਰਿਤਕ ਜਗਵੰਤ ਸਿੰਘ ਦੀ ਹੱਤਿਆ ਕਰਵਾਉਣ ਵਿਚ ਉਸਦੀ ਪਤਨੀ ਗੁਰਮੀਤ ਕੌਰ ਦਾ ਹੱਥ ਹੋਣ ਦਾ ਪਹਿਲਾਂ ਤੋਂ ਹੀ ਸ਼ੱਕ ਸੀ, ਜਿਸਦੀ ਜਾਂਚ ਉਨ੍ਹਾਂ ਵੱਲੋਂ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਅਤੇ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਬਲਬੀਰ ਸਿੰਘ ਸੰਧੂ ਦੇ ਨਿਰਦੇਸ਼ਾਂ ਅਨੁਸਾਰ ਟੈਕਨੀਕਲ ਅਤੇ ਵਿਗਿਆਨਿਕ ਢੰਗ ਨਾਲ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਮੀਤ ਕੌਰ ਦੇ ਚਰਨਜੀਤ ਸਿੰਘ ਉਰਫ ਚੰਨਾ ਵਾਸੀ ਵਿੰਝਵਾਂ ਨਾਲ ਨਾਜਾਇਜ਼ ਸਬੰਧ ਸਨ। ਇਸੇ ਤਹਿਤ ਉਸ ਨੇ ਜਗਵੰਤ ਸਿੰਘ ਨੂੰ ਰਾਸਤੇ ਤੋਂ ਹਟਾਉਣ ਦੀ ਖਾਤਰ ਚਰਨਜੀਤ ਸਿੰਘ ਚੰਨਾ ਅਤੇ ਬਾਬਾ ਬਲਕਾਰ ਸਿੰਘ ਨਾਲ ਮਿਲ ਕੇ ਹਰਭਾਲ ਸਿੰਘ ਉਰਫ ਗੋਲਾ ਪੁੱਤਰ ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ ਉਰਫ ਗੋਰਾ ਪੁੱਤਰ ਹਰਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਉਰਫ ਟਿੰਮੀ ਪੁੱਤਰ ਅਰਜੁਨ ਸਿੰਘ ਵਾਸੀਆਨ ਮੁਰਗੀ ਮੁਹੱਲਾ ਬਟਾਲਾ ਅਤੇ ਬੰਟੀ ਵਾਸੀ ਫੈਜਪੁਰਾ ਮੁਹੱਲਾ ਫੋਕਲ ਪੁਆਇੰਟ ਅਲੀਵਾਲ ਰੋਡ ਬਟਾਲਾ ਨੂੰ ਪੈਸੇ ਦੇ ਕੇ ਹੱਤਿਆ ਕਰਵਾਈ ਹੈ।

Baljeet Kaur

This news is Content Editor Baljeet Kaur