550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਸਿੱਕੇ ਜਾਰੀ

10/24/2019 3:50:58 PM

ਬਟਾਲਾ (ਬੇਰੀ) : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਮਾਲ ਇੰਡਸਟਰੀ ਅਤੇ ਐਕਪੋਰਸਟ ਕਾਰਪੋਰੇਸ਼ਨ ਲਿਮ. ਚੰਡੀਗੜ੍ਹ ਦੇ ਸਹਿਯੋਗ ਸਦਕਾ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਗਏ ਹਨ। ਇਨ੍ਹਾਂ ਨੂੰ ਬਟਾਲਾ ਦੇ ਮੁੱਖ ਡਾਕਘਰ ਵਿਖੇ ਲੋਕਾਂ ਦੇ ਖਰੀਦਣ ਲਈ ਉਪਲੱਬਧ ਕਰਵਾਇਆ ਗਿਆ ਹੈ।

ਇਸ ਸਬੰਧੀ ਪੋਸਟਮਾਸਟਰ ਨਰਿੰਦਰ ਪਰਿੰਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਇਨ੍ਹਾਂ ਸਿੱਕਿਆਂ 'ਚ 5 ਗ੍ਰਾਮ, 10 ਗ੍ਰਾਮ ਵਾਲੇ ਸੋਨੇ ਦੇ ਸਿੱਕੇ ਅਤੇ 50 ਗ੍ਰਾਮ ਵਾਲੇ ਚਾਂਦੀ ਦੇ ਸਿੱਕੇ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਸਿੱਕੇ ਪ੍ਰਾਪਤ ਕਰਨ ਲਈ ਲੋਕਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਸੀ ਪਰ ਹੁਣ ਇਹ ਮੁੱਖ ਡਾਕਘਰ ਬਟਾਲਾ ਵਿਖੇ ਉਪਲਬੱਧ ਹਨ ਅਤੇ ਆਮ ਲੋਕਾਂ ਨੂੰ ਸਿੱਕੇ ਖਰੀਦਣ 'ਚ ਆਸਾਨੀ ਹੋਵੇਗੀ। ਲੋਕ ਡਾਕਘਰ ਤੋਂ ਕੰਮ ਕਾਜ ਵਾਲੇ ਦਿਨੀ ਦੁਪਹਿਰ 3 ਵਜੇ ਤੱਕ ਇਹ ਸਿੱਕੇ ਖਰੀਦ ਸਕਦੇ ਹਨ।

Baljeet Kaur

This news is Content Editor Baljeet Kaur