ਓਵਰਟੇਕ ਕਰਨ ਨੂੰ ਲੈ ਕੇ ਬਟਾਲਾ ''ਚ ਚੱਲੀਆਂ ਗੋਲੀਆਂ

10/31/2020 10:18:35 AM

ਬਟਾਲਾ (ਬੇਰੀ, ਜ. ਬ., ਗੁਰਪ੍ਰੀਤ): ਸਥਾਨਕ ਜੌਹਲ ਹਸਪਤਾਲ ਦੀ ਬੈਕਸਾਈਡ ਸਥਿਤ ਸ਼ਾਸਤਰੀ ਨਗਰ ਕਾਲੋਨੀ 'ਚ ਓਵਰਟੇਕ ਕਰਨ ਨੂੰ ਲੈ ਕੇ ਬਟਾਲਾ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਕਰਾਸ ਕੇਸ ਰੱਦ ਨਾ ਕੀਤਾ ਤਾਂ ਪੈਦਾ ਹੋਣ ਵਾਲੇ ਹਾਲਾਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ : ਭਾਈ ਲੌਂਗੋਵਾਲ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਜੋਰਾਵਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਸ਼ਾਸਤਰੀ ਨਗਰ ਬਟਾਲਾ ਨੇ ਦੱਸਿਆ ਕਿ ਉਹ ਸ਼ਾਸਤਰੀ ਨਗਰ ਦੇ ਕੋਲ ਆਪਣੇ ਵਰਨਾ ਕਾਰ ਨੰ. ਪੀ. ਬੀ. 18. ਯੂ. 4969 'ਤੇ ਸਵਾਰ ਹੋ ਕੇ ਆਪਣੇ ਦੋਸਤ ਜਸਮੀਤ ਸਿੰਘ ਦੇ ਨਾਲ ਘਰ ਵਾਪਸ ਪਰਤ ਰਿਹਾ ਸੀ। ਇਸੇ ਦੌਰਾਨ ਰਸਤੇ 'ਚ ਜਾ ਰਹੀ ਇਕ ਆਈ-10 ਕਾਰ ਨੂੰ ਉਸ ਨੇ ਓਵਰਟੇਕ ਕੀਤਾ ਅਤੇ ਆਪਣੇ ਦੋਸਤ ਨੂੰ ਉਸਦੇ ਸ਼ਾਸਤਰੀ ਨਗਰ ਸਥਿਤ ਘਰ 'ਚ ਛੱਡ ਕੇ ਜਦ ਉਹ ਵਾਪਸ ਕਰ ਵਿਚ ਜਾਣ ਲੱਗਾ ਤਾਂ ਉਕਤ ਆਈ-10 ਕਾਰ ਚਲਾ ਰਿਹਾ ਨੌਜਵਾਨ ਨੇ ਆਪਣੀ ਕਾਰ 'ਚੋਂ ਬਾਹਰ ਆ ਕੇ ਉਸ ਨਾਲ ਝਗੜਾ ਕਰਨ ਲੱਗ ਪਿਆ ਅਤੇ ਇਸੇ ਦੌਰਾਨ ਸੰਬੰਧਤ ਕਾਰ ਚਾਲਕ ਨੌਜਵਾਨ ਨੇ ਆਪਣੀ ਰਿਵਾਲਰ ਕੱਢ ਕੇ ਹਵਾਈ ਫਾਇਰ ਕੀਤਾ ਅਤੇ ਬਾਅਦ 'ਚ ਉਸ ਦੀ ਵਰਨਾ ਕਾਰ 'ਚ ਗੋਲੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਹੈੱਡ ਕੁਆਟਰ ਗੁਰਪ੍ਰੀਤ ਸਿੰਘ, ਐੱਸ. ਪੀ. ਵਰਿੰਦਰਪ੍ਰੀਤ ਸਿੰਘ ਅਤੇ ਮਹਿਲਾ ਡੀ. ਐੱਸ. ਪੀ. ਸਿਟੀ ਪਰਵਿੰਦਰ ਕੌਰ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਸਥਿਤੀ ਦਾ ਜਾਇਜਾ ਲੈਂਦੇ ਹੋਏ ਜਗਜੋਰਾਵਰ ਦੇ ਬਿਆਨ ਕਲਮਬੰਦ ਕਰਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਖ਼ੌਫ਼ਨਾਕ ਵਾਰਦਾਤ: ਅਣਖ ਖਾਤਰ ਭਰਾ ਨੇ ਬੇਲਚਾ ਨਾਲ ਵੱਢੀ ਭੈਣ

ਕੀ ਕਹਿਣਾ ਹੈ ਡੀ. ਐੱਸ. ਪੀ. ਸਿਟੀ ਦਾ?
ਉਕਤ ਮਾਮਲੇ ਸੰਬੰਧੀ ਜਦ ਡੀ. ਐੱਸ. ਪੀ. ਸਿਟੀ ਪਰਵਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
 

Baljeet Kaur

This news is Content Editor Baljeet Kaur