ਮੋਦੀ ਦੀ ਝੋਲੀ ਹੋਈ ਪੰਜਾਬ ਲਈ ਖਾਲ੍ਹੀ : ਧਰਮਸੌਤ (ਵੀਡੀਓ)

02/05/2019 9:57:16 AM

ਬਟਾਲਾ (ਗੁਰਪ੍ਰੀਤ)— ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਸੋਮਵਾਰ ਨੂੰ ਬਟਾਲਾ ਦੇ ਨਿੱਜੀ ਕਾਲਜ 'ਚ ਡਿਗਰੀ ਵੰਡ ਸਮਾਰੋਹ 'ਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨਾਲ ਬਟਾਲਾ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੀ ਮੌਜੂਦ ਰਹੇ। ਇਸ ਮੌਕੇ ਧਰਮਸੌਤ ਨੇ ਪੰਜਾਬ ਸਰਕਾਰ ਵੱਲੋਂ ਗਣਿਤ ਤੇ ਸਾਇੰਸ ਨੂੰ ਇੰਗਲਿਸ਼ ਵਿਚ ਪੜ੍ਹਾਉਣ ਦੇ ਕੀਤੇ ਗਏ ਫੈਸਲੇ ਨੂੰ ਬਿਲਕੁੱਲ ਸਹੀ ਦੱਸਿਆ।

ਸਮਾਰੋਹ ਖਤਮ ਹੋਣ 'ਤੇ ਮੀਡੀਆ ਨਾਲ ਰੂਬਰੂ ਹੁੰਦਿਆਂ ਧਰਮਸੋਤ ਨੇ ਕਿਹਾ ਕਿ ਮੋਦੀ ਸਰਕਾਰ ਦੀ ਝੋਲੀ ਪੰਜਾਬ ਲਈ ਖਾਲ੍ਹੀ ਹੋ ਚੁੱਕੀ ਹੈ। ਇਸ ਲਈ ਮੋਦੀ ਸਰਕਾਰ ਨੇ ਕੁੰਬ ਦੇ ਮੇਲੇ ਲਈ ਤਾਂ 10 ਹਜ਼ਾਰ ਕਰੋੜ ਦੇ ਦਿੱਤੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਇਕ ਪੈਸਾ ਤੱਕ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ। ਇਸ ਦੇ ਨਾਲ ਹੀ ਧਰਮਸੌਤ ਨੇ ਕਿਹਾ ਕਿ ਇਸ ਬਜਟ ਵਿਚ ਕਿਸਾਨਾਂ ਲਈ ਕੀਤਾ ਗਿਆ ਐਲਾਨ ਇਕ ਮਜ਼ਾਕ ਹੈ।

cherry

This news is Content Editor cherry