ਵਿਆਹੁਤਾ ਨਾਲ ਜਬਰ-ਜ਼ਨਾਹ ਦੇ ਦੋਸ਼ ''ਚ ਨੌਜਵਾਨ ਗ੍ਰਿਫਤਾਰ

09/12/2019 10:49:26 AM

ਬਟਾਲਾ (ਬੇਰੀ) : ਥਾਣਾ ਰੰਗੜ ਨੰਗਲ ਦੀ ਪੁਲਸ ਨੇ ਰਾਤ ਵੇਲੇ ਘਰ ਅੰਦਰ ਦਾਖਲ ਹੋ ਕੇ ਵਿਆਹੁਤਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਲਿਖਵਾਇਆ ਕਿ ਬੀਤੇ ਸੋਮਵਾਰ ਦੀ ਰਾਤ ਉਹ ਆਪਣੇ ਕਮਰੇ 'ਚ ਸੁੱਤੀ ਹੋਈ ਸੀ ਅਤੇ ਉਸਦੇ ਸਹੁਰੇ ਪਰਿਵਾਰ ਦੇ ਬਾਕੀ ਮੈਂਬਰ ਆਪਣੇ ਕਮਰਿਆਂ 'ਚ ਸੁੱਤੇ ਹੋਏ ਸਨ। ਉਸਦਾ ਪਤੀ ਅਤੇ ਜੇਠ ਕੰਮ 'ਤੇ ਗਏ ਹੋਏ ਸਨ। ਉਸਨੇ ਲਿਖਵਾਇਆ ਕਿ ਰਾਤ ਵੇਲੇ ਕਿਸੇ ਨੇ ਉਸਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਜਦ ਉਸਨੇ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਉਥੇ ਤਿੰਨ ਨੌਜਵਾਨ ਖੜ੍ਹੇ ਸੀ, ਜਿਨ੍ਹਾਂ 'ਚੋਂ ਇਕ ਨੂੰ ਉਹ ਜਾਣਦੀ ਸੀ ਜਿਸਦਾ ਨਾਂ ਜਰਮਨਜੀਤ ਸਿੰਘ ਵਾਸੀ ਭੰਬੋਈ ਥਾਣਾ ਰੰਗੜ ਨੰਗਲ ਹੈ। ਉਕਤ ਉਸਦੇ ਕਮਰੇ ਅੰਦਰ ਦਾਖਲ ਹੋ ਗਿਆ ਅਤੇ ਉਸ ਨਾਲ ਜ਼ਬਰਦਸਤੀ ਕਰਨ ਲੱਗ ਪਿਆ ਅਤੇ ਉਸਨੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਉਕਤ ਜਰਮਨਜੀਤ ਸਿੰਘ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Baljeet Kaur

This news is Content Editor Baljeet Kaur