ਬਰਨਾਲਾ ਦੀ ਨੂੰਹ ਸਿਰ ਸਜਿਆ ਤਾਜ, ਬਣੀ 'ਮਿਸੇਜ ਇੰਡੀਆ ਬਟਰਫਲਾਈ'

10/31/2019 6:35:20 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਨਸਾਨ ਜੇਕਰ ਕੁਝ ਕਰਨ ਦੀ ਠਾਣ ਲਵੇ ਤਾਂ ਉਹ ਨਾਮੁਮਕਿਨ ਨੂੰ ਵੀ ਮੁਮਕਿਨ ਕਰ ਸਕਦਾ ਹੈ। ਅਜਿਹਾ ਹੀ ਕੀਤਾ ਹੈ ਬਰਨਾਲਾ ਦੀ ਨੂੰਹ ਰਸ਼ਮੀ ਜੈਨ ਨੇ। ਰਸ਼ਮੀ ਜੈਨ ਨੇ ਪਿਛਲੇ ਦਿਨੀਂ ਗ੍ਰੀਸ ਵਿਚ ਹੋਈ ਮਿਸੇਜ ਇੰਡੀਆ ਵਰਲਡ ਵਾਈਡ ਪ੍ਰਤੀਯੋਗਿਤਾ ਵਿਚ ਮਿਸੇਜ ਇੰਡੀਆ ਬਟਰਫਲਾਈ ਦਾ ਅਵਾਰਡ ਜਿੱਤ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਰਸ਼ਮੀ ਜੈਨ ਦਾ ਬਰਨਾਲਾ ਪਹੁੰਚਣ 'ਤੇ ਸ਼ਹਿਰ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

PunjabKesari

ਖਿਤਾਬ ਜਿੱਤਣਾ ਮੇਰੇ ਲਈ ਸੁਪਨਾ ਸੱਚ ਹੋਣ ਵਰਗਾ : ਰਸ਼ਮੀ ਜੈਨ
ਇਸ ਮੌਕੇ 'ਤੇ 'ਜਗਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰਸ਼ਮੀ ਜੈਨ ਨੇ ਦੱਸਿਆ ਕਿ ਉਸ ਦਾ ਵਿਆਹ ਸਿਰਫ 20 ਸਾਲ ਦੀ ਉਮਰ ਵਿਚ ਹੋ ਗਿਆ ਸੀ। ਵਿਆਹ ਤੋਂ ਪਹਿਲਾਂ ਮਿਸ ਫੇਅਰਵੈਲ ਆਫ ਸਕੂਲ ਚੁਣੀ ਗਈ ਸੀ ਅਤੇ ਕਾਲਜ ਵਿਚ ਵੀ ਉਹ ਡਾਂਸ ਅਤੇ ਹੋਰ ਕਈ ਪ੍ਰਤੀਯੋਗਿਤਾਵਾਂ ਵਿਚ ਭਾਗ ਲੈਂਦੀ ਸੀ ਪਰ ਵਿਆਹ ਮਗਰੋਂ ਉਹ ਘਰ ਦੇ ਕੰਮਾਂ ਵਿਚ ਰੁੱਝ ਗਈ ਅਤੇ ਵਿਆਹ ਦੇ 16 ਸਾਲਾਂ ਮਗਰੋਂ ਅਚਾਨਕ ਉਸ ਦੀ ਨਜ਼ਰ ਮਿਸਜ਼ਜ ਇੰਡੀਆ ਵਰਲਡ ਵਾਈਡ ਪ੍ਰਤੀਯੋਗਿਤਾ 'ਤੇ ਪਈ ਅਤੇ ਉਸ ਅੰਦਰ ਫਿਰ ਤੋਂ ਕੁਝ ਕਰ ਦਿਖਾਉਣ ਦੀ ਭਾਵਨਾ ਜਾਣਗ ਲੱਗੀ। ਜਿਸ 'ਤੇ ਉਸ ਨੇ ਸਭ ਤੋਂ ਪਹਿਲਾਂ ਆਪਣੇ ਪਤੀ ਅੰਕਿਤ ਜੈਨ, ਸਹੁਰਾ ਸਾਹਿਬ ਅਚਲ ਜੈਨ ਅਤੇ ਸੱਦ ਸੁਨੀਤਾ ਜੈਨ ਨਾਲ ਗੱਲ ਕੀਤੀ। ਉਨ੍ਹਾਂ ਨੇ ਵੀ ਉਸ ਨੂੰ ਪ੍ਰੋਤਸਾਹਿਤ ਕੀਤਾ ਅਤੇ ਭਰਪੂਰ ਸਹਿਯੋਗ ਦਿੱਤਾ। ਉਨ੍ਹਾਂ ਦੱਸਿਆ ਕਿ ਗ੍ਰੀਸ ਵਿਚ ਹੋਈ ਪ੍ਰਤੀਯੋਗਿਤਾ ਵਿਚ ਮਲੇਸ਼ੀਆ, ਫਿਲੀਪੀਨ, ਹਾਂਗਕਾਂਗ ਆਦਿ ਦੇਸ਼ਾਂ ਤੋਂ ਕੁੱਲ 204 ਔਰਤਾਂ ਨੇ ਭਾਗ ਲਿਆ ਸੀ।  ਉਨ੍ਹਾਂ ਕਿਹਾ ਕਿ ਇਹ ਖਿਤਾਬ ਜਿੱਤਣਾ ਇਕ ਸੁਪਨਾ ਸੱਚ ਹੋਣ ਵਾਂਗ ਲੱਗ ਰਿਹਾ ਹੈ। ਰਸ਼ਮੀ ਜੈਨ ਨੇ ਕਿਹਾ ਕਿ ਇਹ ਇੰਟਰਨੈਸ਼ਨਲ ਸੰਸਥਾ ਹੈ। ਜੋ ਵਿਆਹੁਤਾ ਔਰਤਾਂ ਨੂੰ ਸੁੰਦਰਤਾ ਪ੍ਰਤੀ ਉਤਸਾਹਿਤ ਕਰਨ ਲਈ ਮੁਕਾਬਲੇ ਕਰਵਾਉਂਦੀ ਹੈ। ਇਸ ਵਿਚ ਸਿਰਫ ਵਿਆਹੁਤਾ ਔਰਤਾਂ ਹੀ ਹਿੱਸਾ ਲੈ ਸਕਦੀਆਂ ਹਨ।


cherry

Content Editor

Related News