ਬਰਨਾਲਾ : ਜਾਣੋ ਕਿਹੜੀ ਪਾਰਟੀ ਚੱਲ ਰਹੀ ਹੈ ਅੱਗੇ

03/11/2017 1:16:19 PM

ਬਰਨਾਲਾ— ਪੰਜਾਬ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ''ਚ ਕਾਂਗਰਸ ਸਭ ਤੋਂ ਅੱਗ ਚੱਲ ਰਹੀ ਹੈ। ਬਰਨਾਲਾ ਹਲਕੇ ਦੀ ਗੱਲ ਕਰੀਏ ਤਾਂ ਇਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ''ਚ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ 44523 ਵੋਟਾਂ ਲੈ ਕੇ ਪਹਿਲੇ ਨੰਬਰ ''ਤੇ ਹਨ ਅਤੇ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ 42768 ਵੋਟਾਂ ਨਾਲ ਦੂਜੇ ਨੰਬਰ ''ਤੇ ਹਨ। ਜਦੋਂਕਿ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਪਾਲ 29345 ਵੋਟਾਂ ਨਾਲ ਬਹੁਤ ਪਿੱਛੇ ਹਨ।

ਭਦੌੜ ਵਿਧਾਨ ਸਭਾ ਹਲਕਾ— ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਰਮਲ ਸਿੰਘ ਧੌਲਾ ਨੇ ਜਿੱਤ ਹਾਸਲ ਕੀਤੀ।

ਮਹਿਲ ਕਲਾਂ— ਆਪ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੌਰੀ ਨੇ ਜਿੱਤ ਹਾਸਲ ਕੀਤੀ।