ਅਜੇ ਤਾਂ ਬਗਾਵਤ ਦੀ ਸ਼ੁਰੂਆਤ ਹੋਈ ਹੈ, ਅਕਾਲੀ ਦਲ 'ਚ ਪੈਣਗੇ ਪਟਾਕੇ : ਫੂਲਕਾ (ਵੀਡੀਓ)

12/24/2019 11:10:41 AM

ਬਰਨਾਲਾ (ਪੁਨੀਤ ਮਾਨ) : ਆਪਣੇ ਨਿੱਜੀ ਦੌਰ 'ਤੇ ਬਰਨਾਲਾ ਪੁੱਜੇ ਆਮ ਆਦਮੀ ਪਾਰਟੀ ਦੇ ਦਾਖਾ ਤੋਂ ਸਾਬਕਾ ਵਿਧਾਇਕ ਐੱਚ.ਐੱਸ. ਫੂਲਕਾ ਨੇ ਅਕਾਲੀ ਦਲ ਵਿਚ ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ ਦੇ ਮੁੱਦੇ 'ਤੇ ਕਿਹਾ ਕਿ ਅਜੇ ਤਾਂ ਬਗਾਵਤ ਦੀ ਸ਼ੁਰੂਆਤ ਹੋਈ ਹੈ ਅਤੇ ਜਲਦੀ ਹੀ ਅਕਾਲੀ ਦਲ ਦੇ ਹੋਰ ਨੇਤਾ ਵੀ ਸੁਖਬੀਰ ਬਾਦਲ ਨਾਲ ਬਗਾਵਤ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਦਾ ਕੋਈ ਵੀ ਕਾਰਜਕਰਤਾ ਅਤੇ ਨੇਤਾ ਸੁਖਬੀਰ ਬਾਦਲ ਦੇ ਕਾਰਨ ਹੀ ਅਕਾਲੀ ਦਲ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਅੱਜ ਜੋ ਅਕਾਲੀ ਦਲ ਦੀ ਹਾਲਤ ਹੈ ਉਸ ਲਈ ਸੁਖਬੀਰ ਬਾਦਲ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਕਾਲੀ ਦਾ ਦਿਲ ਫਰੋਲ ਲਓ, ਸਾਰੇ ਬਾਦਲਾਂ ਤੋਂ ਦੁਖੀ ਹਨ।

ਉਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਤੇ ਵਿਧਾਨਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨਰ ਦੀ ਰਿਪੋਰਟ 'ਤੇ ਬਹਿਸ ਹੋਈ ਸੀ ਅਤੇ ਬਹਿਸ ਤੋਂ ਬਾਅਦ ਜਿਵੇਂ ਹੀ ਰੈਜ਼ੋਲੁਸ਼ਨ ਪਾਸ ਹੋਇਆ, ਉਸੇ ਦਿਨ 28 ਅਗਸਤ 2017 ਨੂੰ ਉਨ੍ਹਾਂ ਨੇ ਵਿਧਾਨਸਭਾ ਤੋਂ ਬਾਹਰ ਨਿਕਲਦੇ ਹੀ ਕਹਿ ਦਿੱਤਾ ਸੀ ਕਿ ਪੰਜਾਬ ਸਰਕਾਰ ਦਾ ਬੇਅਦਬੀ ਮਾਮਲੇ 'ਤੇ ਅੱਗੇ ਕਾਰਵਾਈ ਕਰਨ ਦਾ ਕੋਈ ਇਰਾਦਾ ਨਹੀਂ ਹੈ।

ਉਥੇ ਹੀ ਉਨ੍ਹਾਂ ਨੇ ਸੀ.ਏ.ਏ. ਦੇ ਮੁੱਦੇ 'ਤੇ ਭਾਜਪਾ ਦੇ ਹੱਕ 'ਚ ਬੋਲਦੇ ਹੋਏ ਕਿਹਾ ਕਿ ਉਹ ਅਫਗਾਨੀ ਸਿੱਖਾਂ ਦੇ ਵਕੀਲ ਰਹੇ ਹਨ। ਇਹ ਐਕਟ ਅਫਗਾਨੀ ਸਿੱਖਾਂ ਲਈ ਵਰਦਾਨ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਅਫਗਾਨੀ ਸਿੱਖਾਂ ਦਾ ਹੱਕ ਬਣਦਾ ਹੈ ਅਤੇ ਉਨ੍ਹਾਂ ਨੂੰ ਸਿਟੀਜਨਸ਼ਿੱਪ ਮਿਲਣੀ ਚਾਹੀਦੀ ਹੈ।

cherry

This news is Content Editor cherry