ਬਰਨਾਲਾ ਜ਼ਿਲ੍ਹੇ ''ਚ ਕੋਰੋਨਾ ਦੇ 26 ਨਵੇਂ ਮਾਮਲੇ ਪਾਜ਼ੇਟਿਵ, 64 ਠੀਕ ਹੋ ਪਰਤੇ ਘਰ

08/18/2020 8:54:21 PM

ਬਰਨਾਲਾ, (ਵਿਵੇਕ ਸਿੰਧਵਾਨੀ,ਯਾਦਵਿੰਦਰ, ਸਿੰਗਲਾ)– ਜ਼ਿਲ੍ਹਾ ਬਰਨਾਲਾ ’ਚ ਅੱਜ 26 ਨਵੇਂ ਕੇਸ ਕੋਰੋਨਾ ਵਾਇਰਸ ਦੇ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਸਿਟੀ ਬਰਨਾਲਾ ’ਚੋਂ 7 , ਬਲਾਕ ਧਨੌਲਾ ’ਚੋਂ 1 , ਬਲਾਕ ਤਪਾ ’ਚੋਂ 16 ਕੇਸ ਅਤੇ ਬਲਾਕ ਮਹਿਲ ਕਲਾਂ ’ਚੋਂ 2 ਕੇਸ ਸਾਹਮਣੇ ਆਏ ਹਨ। ਅੱਜ ਕੁੱਲ 64 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਹੁਣ ਤੱਕ ਜ਼ਿਲ੍ਹਾ ਬਰਨਾਲਾ ’ਚ 718 ਕੇਸ ਸਾਹਮਣੇ ਆਏ ਹਨ। ਜਿਨ੍ਹਾਂ ’ਚੋਂ 275 ਠੀਕ ਹੋ ਚੁੱਕੇ ਹਨ ਜਦੋਂਕਿ 430 ਕੇਸ ਐਕਟਿਵ ਹਨ ਅਤੇ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

‘ਮਿਸ਼ਨ ਫ਼ਤਿਹ’ ਤਹਿਤ 31 ਵਿਅਕਤੀਆਂ ਨੇ ਕੋਰੋਨਾ ਨੂੰ ਹਰਾ ਕੇ ਘਰਾਂ ਨੂੰ ਕੀਤੀ ਵਾਪਸੀ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ ਕੋਵਿਡ-19 ਤਹਿਤ 33 ਹਜ਼ਾਰ 824 ਸੈਂਪਲ ਲਏ ਗਏ, ਜਿਨ੍ਹਾਂ ’ਚੋਂ ਕੁੱਲ 1577 ਪਾਜ਼ੇਟਿਵ ਕੇਸ ਆਏ , ਇਨ੍ਹਾਂ ’ਚੋਂ 1258 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲੇ ’ਚ ਕੁੱਲ 262 ਕੇਸ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਆਏ ਦਿਨ ਠੀਕ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ ਜੋ ਜ਼ਿਲਾ ਵਾਸੀਆਂ ਲਈ ਚੰਗੀ ਖਬਰ ਹੈ।

ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ 31 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਵਾਪਸੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ 9, ਸਿਵਲ ਹਸਪਤਾਲ ਮਾਲੇਰਕੋਟਲਾ ਤੋਂ 3, ਫੋਰਟਿਜ਼ ਤੋਂ 1, ਡੀ. ਐੱਮ. ਸੀ .ਤੋਂ 4, ਜੀ. ਐੱਮ. ਸੀ. ਪਟਿਆਲਾ ਤੋਂ 6, ਪੀ. ਜੀ. ਆਈ. ਤੋਂ 2 ਅਤੇ ਹੋਮਆਈਸੋਲੇਸ਼ਨ ਤੋਂ 6 ਨੇ ਕੋਰੋਨਾ ਨੂੰ ਹਰਾ ਕੇ ਘਰਾਂ ਨੂੰ ਵਾਪਸੀ ਕੀਤੀ।

Bharat Thapa

This news is Content Editor Bharat Thapa