ਮੁਸੀਬਤ ਦੀ ਇਸ ਘੜੀ ’ਚ ਪੰਜਾਬ ਦੀ ਇਹ ਔਰਤ ਕਰ ਰਹੀ ਹੈ ‘ਮਾਨਵਤਾ ਦੀ ਸੇਵਾ’,

04/17/2020 6:11:33 PM

ਬਰਨਾਲਾ (ਪੁਨੀਤ) - ਅੱਜ ਦੀ ਨਾਰੀ ਅਬਲਾ ਨਹੀਂ ਸਬਲਾ ਵਾਲੀ ਕਹਾਵਤ ਨੂੰ ਸਹੀ ਸਿੱਧ ਕਰਨ ਵਾਲੀ ਮਨਜੀਤ ਕੌਰ ਨੇ ਇਸ ਮੁਸ਼ਕਲ ਦੀ ਘੜੀ ’ਚ ਮਾਨਵਤਾ ਦੀ ਇਕ ਮਿਸਾਲ ਕਾਇਮ ਕਰ ਦਿੱਤੀ ਹੈ। ਮਨਜੀਤ ਕੌਰ, ਜੋ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ, ਉਹ ਆਪਣੇ ਘਰ ’ਚ ਬੈਠ ਕੇ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਮਾਸਕ ਬਣਾਉਣ ਦਾ ਕੰਮ ਕਰ ਰਹੀ ਹੈ। ਬਰਨਾਲਾ ਦੇ ਪਿੰਡ ਕੁਬਾ ਦੀ ਰਹਿਣ ਵਾਲੀ ਮਨਜੀਤ ਦੇ ਆਪਣੇ ਘਰ ਦੀ ਰਸੋਈ ਖਾਲੀ ਹੈ ਅਤੇ ਉਸ ਦੇ ਘਰ ਦੀ ਛੱਡ ਡਿੱਗ ਚੁੱਕੀ ਹੈ, ਜਿਸ ਦੇ ਬਾਵਜੂਦ ਉਹ ਲੋਕਾਂ ਦੀ ਮਦਦ ਕਰ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਮੂੰਹ ’ਤੇ ਪਾਸਕ ਪਾ ਲਾੜਾ-ਲਾੜੀ ਨੇ ਲਏ ਫੇਰੇ, ਸਾਲੀਆਂ ਨੇ ਸੈਨੀਟਾਈਜਰ ਕਰਕੇ ਕੀਤਾ ਸਵਾਗਤ

ਪੜ੍ਹੋ ਇਹ ਵੀ ਖਬਰ -  ਮੂੰਹ ’ਤੇ ਮਾਸਕ ਪਾ ਕੇ ਲਾੜੀ ਵਿਆਹੁਣ ਪਹੁੰਚੇ ਬਰਾਤੀ, ਸੋਸ਼ਲ ਡਿਸਟੈਂਸਿੰਗ ਦਾ ਵੀ ਰੱਖਿਆ ਖਿਆਲ

ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਚੱਲ ਰਹੀ ਲੜਾਈ ’ਚ ਜਾਨ ਜੋਖਮ ’ਚ ਪਾ ਵੱਡਾ ਰੋਲ ਅਦਾ ਕਰ ਰਿਹਾ ਮੀਡੀਆ : ਮਜੀਠੀਆ 

ਦੱਸ ਦੇਈਏ ਕਿ ਮਨਜੀਤ ਦੇ ਬੈਂਕ ਖਾਤੇ ’ਚ ਘਰ ਦਾ ਗੁਜ਼ਾਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਜਨ-ਯੋਜਨਾ ਦੇ ਤਹਿਤ ਕੁਝ ਰੁਪਏ ਦਿੱਤੇ ਗਏ ਸਨ। ਉਸ ਨੇ ਉਨ੍ਹਾਂ ਪੈਸਿਆਂ ਦਾ ਕੱਪੜਾ ਖਰੀਦ ਕੇ ਮਾਸਕ ਬਣਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਦੇ ਲਈ ਉਹ ਆਪਣੇ ਘਰ ’ਚ ਪਏ ਕੱਪੜੇ ਦੇ ਮਾਸਕ ਬਣਾ ਚੁੱਕੀ ਹੈ। ਬਾਜ਼ਾਰਾਂ ’ਚ ਮਾਸਕ ਦੀ ਕੀਮਤ ਬਹੁਤ ਜ਼ਿਆਦਾ ਹੈ, ਜਿਸ ਕਰਕੇ ਗਰੀਬ ਲੋਕ ਨਹੀਂ ਲੈ ਸਕਦੇ, ਇਸੇ ਕਰਕੇ ਉਸ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਪਿੰਡ ਦੇ ਬਹੁਤ ਸਾਰੇ ਜ਼ਰੂਰਤਮੰਦ ਲੋਕਾਂ ਨੂੰ ਮਾਸਕ ਵੰਡ ਚੁੱਕੀ ਹੈ। ਇਸ ਤੋਂ ਇਲਾਵਾ ਉਹ 100 ਦੇ ਕਰੀਬ ਮਾਸਕ ਜ਼ਿਲਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਦੇ ਚੁੱਕੀ ਹੈ।

ਪੜ੍ਹੋ ਇਹ ਵੀ ਖਬਰ - 'ਪਬ-ਜੀ' ਗੇਮ ਖੇਡਣ ਨਾਲ 18 ਸਾਲਾ ਨੌਜਵਾਨ ਦੀ ਹੋਈ ਮੌਤ

ਪੜ੍ਹੋ ਇਹ ਵੀ ਖਬਰ - ਫਿਰੋਜ਼ਪੁਰ ’ਚ ਸਾਹਮਣੇ ਆਇਆ ਕੋਰੋਨਾ ਪਾਜ਼ੇਟਿਵ ਦਾ ਪਹਿਲਾ ਮਰੀਜ਼

ਪੜ੍ਹੋ ਇਹ ਵੀ ਖਬਰ - ਮਾਸ਼ੂਕ ਨੂੰ ਛੱਡ ਫੁੱਲਾਂ ਵਾਲੀ ਗੱਡੀ ’ਚ ਕਿਸੇ ਹੋਰ ਨਾਲ ਲਾਵਾ ਲੈਣ ਚੱਲਾ ਸੀ ਲਾੜਾ, ਮਜ਼ਬੂਰਨ ਹੋਇਆ ਵਿਆਹ

rajwinder kaur

This news is Content Editor rajwinder kaur