ਚੋਰਾਂ ਦੀ ਕਰਤੂਤ, ਚੋਰੀ ਕਰਨ ਤੋਂ ਬਾਅਦ ਦੁਕਾਨਾਂ ਨੂੰ ਲਾਈ ਅੱਗ

01/19/2019 1:24:58 PM

ਬਰਨਾਲਾ (ਪੁਨੀਤ)—ਬਰਨਾਲਾ 'ਚ ਹੰਡਿਆਯਾ ਰੋਡ 'ਤੇ ਸਥਿਤ 2 ਦੁਕਾਨਾਂ 'ਚ ਚੋਰਾਂ ਵਲੋਂ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ 'ਚੋਂ ਇਕ ਦੁੱਧ ਦੀ ਡੇਅਰੀ ਅਤੇ ਇਕ ਕਰਿਆਨੇ ਦੀ ਦੁਕਾਨ ਸੀ। ਬੀਤੀ ਰਾਤ ਕੁਝ ਚੋਰਾਂ ਨੇ ਚੋਰੀ ਕਰਨ ਦੇ ਬਾਅਦ ਦੋਵਾਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ। ਜਿਸ ਨਾਲ ਦੋਵੇਂ ਦੁਕਾਨਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਦੁਕਾਨਾਂ ਦੇ ਮਾਲਕ ਸ਼ਿਵਾਜੀ ਰਾਮ ਨੇ ਦੱਸਿਆ ਕਿ ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਘਟਨਾ 'ਚ ਕਰੀਬ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਆਦੇਸ਼ ਹੈ, ਉੱਥੇ ਦੂਜੇ ਪਾਸੇ ਇਸ ਪੂਰੇ ਮਾਮਲੇ ਨੂੰ ਦੇਖ ਰਹੇ ਥਾਣਾ ਸਿਟੀ 2 ਪ੍ਰਭਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ 'ਤੇ ਆਏ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾ ਕੇ ਅੱਗ 'ਤੇ ਕਾਬੂ ਪਾਇਆ ਗਿਆ, ਇਸ ਦੇ ਬਾਅਦ ਸੰਗਰੂਰ ਤੋਂ ਫੋਰੈਂਸਿਕ ਟੀਮ ਨੂੰ ਜਾਂਚ ਕਰਨ ਦੇ ਲਈ ਬੁਲਾਇਆ ਗਿਆ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਪੀ.ਸੀ.ਆਰ ਦੀਆਂ 10 ਟੀਮਾਂ ਦਿਨ ਰਾਤ ਸ਼ਹਿਰ 'ਚ ਗਸ਼ਤ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਇਹ ਘਟਨਾ ਕਿਉਂ ਨਹੀਂ ਪਤਾ ਲੱਗੀ ਤਾਂ ਉਨ੍ਹਾਂ ਨੇ ਕਿਹਾ ਕਿ ਚੋਰ ਦੁਕਾਨਾਂ 'ਚ ਪਿੱਛੇ ਤੋਂ ਦਾਖਲ ਹੋਏ ਸੀ, ਜਿਸ ਕਾਰਨ ਪੀ.ਸੀ.ਆਰ ਟੀਮ ਦੀ ਨਜ਼ਰ 'ਚ ਨਹੀਂ ਸਕੀ। ਉਨ੍ਹਾਂ ਨੇ ਕਿਹਾ ਕਿ ਫਿਰ ਵੀ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Shyna

This news is Content Editor Shyna