ਕਾਨੂੰਨ ਦੇ ਰਖਵਾਲੇ ਸ਼ਰਾਬ ਪੀ ਕੇ ਚਲਾ ਰਹੇ ਸਨ ਗੱਡੀ, ਹੋਇਆ ਸੜਕ ਹਾਦਸਾ

01/02/2020 10:33:07 AM

ਬਰਨਾਲਾ (ਪੁਨੀਤ ਮਾਨ): ਬਰਨਾਲਾ ਫਰੀਦਕੋਟ ਮੁੱਖ ਮਾਰਗ 'ਤੇ ਜ਼ਿਲਾ ਮੋਗਾ ਦੇ ਥਾਣੇਦਾਰ ਬਿਕੱਰ ਸਿੰਘ ਅਤੇ ਉਸ ਦੇ ਸਾਥੀ ਵਲੋਂ ਸ਼ਰਾਬ ਦੇ ਨਸ਼ੇ 'ਚ ਧੁੱਤ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਦੋਹਾਂ ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੰਨਾ ਹੀ ਨਹੀਂ ਦੋਸ਼ੀ ਪੁਲਸ ਮੁਲਾਜ਼ਮਾਂ ਨੇ ਆਪਣੀ ਗਲਤੀ ਨਹੀਂ ਮੰਨੀ ਸਗੋਂ ਉਲਟਾ ਗਾਲ੍ਹਾਂ ਕੱਢਣ ਲੱਗੇ। ਕਾਰ ਚਲਾ ਰਹੇ ਪੁਲਸ ਮੁਲਾਜ਼ਮ ਬਿੱਕਰ ਸਿੰਘ ਨੇ ਖੁਦ ਦੱਸਿਆ ਕਿ ਉਹ ਵਿਆਹ ਤੋਂ ਆ ਰਹੇ ਸਨ ਤੇ ਨਸ਼ੇ ਦੀ ਹਾਲਤ 'ਚ ਸਨ।

ਪੁਲਸ ਦਾ ਕਹਿਣਾ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀ ਪੁਲਸ ਮੁਲਾਜ਼ਮਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਲੋਕਾਂ ਦਾ ਕਹਿਣਾ ਹੈ ਕਿ ਲੋੜ ਹੈ ਅਜਿਹੇ ਮੁਲਾਜ਼ਮਾਂ 'ਤੇ ਸਖਤ ਕਾਰਵਾਈ ਕਰਨ ਦੀ ਤਾਂ ਜੋ ਕਾਨੂੰਨ ਦੇ ਰਖਵਾਲੇ ਖੁਦ ਕਾਨੂੰਨ ਦੀਆਂ ਧੱਜੀਆਂ ਨਾ ਉਡਾ ਸਕਣ।

Shyna

This news is Content Editor Shyna