ਕਰਜ਼ਾਈ ''ਅੰਨਦਾਤਾ'' ਦਾ ਦੁਖਦਾਈ ਅੰਤ (ਵੀਡੀਓ)

01/24/2019 11:01:29 AM

ਬਰਨਾਲਾ (ਪੁਨੀਤ)— ਕਰਜ਼ੇ ਦਾ ਜੰਜਾਲ ਕਿਸਾਨਾਂ ਦਾ ਖਹਿੜਾ ਨਹੀਂ ਛੱਡ ਰਿਹਾ ਤੇ ਆਏ ਦਿਨ ਕਰਜ਼ਾਈ ਕਿਸਾਨ ਮੌਤ ਨੂੰ ਗਲੇ ਲਾਉਣ ਲਈ ਮਜਬੂਰ ਹੋ ਰਹੇ ਹਨ। ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਧੂੜਕੋਟ ਦਾ ਹੈ, ਜਿਥੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਸਰਦਾਰ ਸਿੰਘ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਦਰਅਸਲ, ਕਿਸਾਨ ਸਰਦਾਰ ਸਿੰਘ ਦੇ ਸਿਰ 'ਤੇ 7 ਲੱਖ ਦਾ ਕਰਜ਼ਾ ਸੀ, ਅਤੇ ਜ਼ਮੀਨ ਦੇ ਚੱਲ ਰਹੇ ਕੇਸ 'ਚ ਅਥਾਹ ਖਰਚਾ ਹੋ ਰਿਹਾ ਸੀ, ਜਿਸ ਤੋਂ ਪ੍ਰੇਸ਼ਾਨ ਕਿਸਾਨ ਨੇ ਇਹ ਖੌਫਨਾਕ ਕਦਮ ਚੁੱਕ ਲਿਆ।

ਇਕ ਪਾਸੇ ਜਿੱਥੇ ਕੈਪਟਨ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਦਮ ਭਰਦੀ ਹੈ, ਉਥੇ ਹੀ ਬਹੁਤੇ ਕਿਸਾਨ ਅਜੇ ਵੀ ਇਸ ਰਾਹਤ ਤੋਂ ਵਾਂਝੇ ਹਨ। ਨਤੀਜਾ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈਣ ਨੂੰ ਮਜਬੂਰ ਹੈ।

cherry

This news is Content Editor cherry