ਸਭ ਕੁਝ ਡੁੱਬਣ ਮਗਰੋਂ ਸੁੱਕੀਆਂ ਨਹਿਰਾਂ ''ਚ ਹੁਣ ਛੱਡਿਆ ਪਾਣੀ

08/24/2019 10:13:26 AM

ਬਰਨਾਲਾ (ਪੁਨੀਤ ਮਾਨ) : ਪੰਜਾਬ 'ਚ ਹੜ੍ਹ ਕਾਰਨ ਜਿਥੇ ਕਈ ਨਦੀਆਂ ਪਾਣੀ ਦੇ ਓਵਰ ਫਲੋਅ ਹੋਣ ਕਾਰਨ ਨਸ਼ਟ ਹੋ ਚੁੱਕੀਆਂ ਹਨ, ਉਥੇ ਹੀ ਬਰਨਾਲਾ ਦੀਆਂ ਦੋ ਮੁੱਖ ਨਹਿਰਾਂ, ਇਕ ਟਾਲੇਵਾਲ ਪਿੰਡ ਤੇ ਦੂਸਰੀ ਹਰੀਗੜ੍ਹ ਪਿੰਡ ਦੀ ਵੱਡੀ ਨਹਿਰ ਕਈ ਦਿਨਾਂ ਤੋਂ ਸੁੱਕੀ ਪਈ ਸੀ। ਇਨ੍ਹਾਂ ਨਹਿਰਾਂ ਦਾ ਲਿੰਕ ਦੇਖੀਏ ਤਾਂ ਇਹ ਰੋਪੜ-ਪਟਿਆਲਾ ਹੋ ਕੇ ਨਿਕਲਦੀਆਂ ਹਨ। ਹੜ੍ਹ ਕਾਰਨ ਰੋਪੜ ਦੇ ਕਈ ਪਿੰਡਾਂ ਵਿਚ ਪਾਣੀ ਭਰ ਗਿਆ, ਜੇਕਰ ਇਨ੍ਹਾਂ ਨਹਿਰਾਂ 'ਚ ਪਾਣੀ ਛੱਡ ਦਿੱਤਾ ਜਾਂਦਾ ਤਾਂ ਕੁਝ ਰਾਹਤ ਮਿਲ ਜਾਣੀ ਸੀ। ਇਸ ਮਸਲੇ ਨੂੰ ਜਦੋਂ ਮੀਡੀਆ 'ਤੇ ਚੁੱਕਿਆ ਤਾਂ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਤੇ ਨਹਿਰਾਂ 'ਚ ਪਾਣੀ ਛੱਡਿਆ ਗਿਆ।

ਉਧਰ ਜਦੋਂ ਐਸ.ਡੀ.ਐਮ. ਬਰਨਾਲਾ ਨਾਲ ਇਸ ਮਾਮਲੇ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬੰਧਿਤ ਵਿਭਾਗ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਤੇ ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਹੈ, ਇਸ ਲਈ ਪਾਣੀ ਦੀ ਜ਼ਰੂਰਤ ਨਹੀਂ ਹੈ। ਇਸੇ ਲਈ ਪਾਣੀ ਨਹੀਂ ਛੱਡਿਆ ਗਿਆ। ਬਹਿਰਵਾਲ ਹੁਣ ਸੁਕੀਆਂ ਪਈਆਂ ਇਨ੍ਹਾਂ ਨਹਿਰਾਂ 'ਚ ਪਾਣੀ ਛੱਡ ਦਿੱਤਾ ਗਿਆ ਹੈ। ਇਸ ਪਾਣੀ ਦੇ ਛੱਡਣ ਨਾਲ ਕਿਤੇ ਨਾ ਕਿਤੇ ਹੜ੍ਹ ਪੀੜ੍ਹਤ ਇਲਾਕਿਆਂ 'ਚ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ।

cherry

This news is Content Editor cherry