ਖਤਾਨਾਂ ''ਚ ਪਈਆਂ ਮਿਲੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, ਇਲਾਕੇ ''ਚ ਫੈਲੀ ਸਨਸਨੀ

11/09/2019 4:12:52 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸ਼ੱਕੀ ਹਾਲਤਾਂ ਵਿਚ 2 ਨੌਜਵਾਨਾਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਹੰਡਿਆਇਆ ਰੋਡ ਜੀ. ਮੌਲ ਦੇ ਨਜ਼ਦੀਕ ਓਵਰਬ੍ਰਿ੍ਰਜ ਪੁਲ ਕੋਲ ਖਤਾਨਾਂ ਵਿਚ ਪਈਆਂ ਮਿਲੀਆਂ। ਉਥੇ ਹੀ ਪੁਲਸ ਇਸ ਨੂੰ ਹਾਦਸਾ ਦੱਸ ਰਹੀ ਹੈ, ਜਦੋਂਕਿ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਦੋਸਤ ਕਤਲ ਦਾ ਸ਼ੱਕ ਜਤਾ ਰਹੇ ਹਨ।



ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਜੋ ਕਿ ਫੌਜ ਵਿਚ ਸੀ ਉਹ ਛੁੱਟੀਆਂ ਕੱਟਣ ਲਈ ਆਪਣੇ ਪਿੰਡ ਹਮੀਦੀ ਆਇਆ ਹੋਇਆ ਸੀ ਅਤੇ ਉਹ ਆਪਣੇ ਦੋਸਤ ਸੁਖਵੀਰ ਸਿੰਘ ਕੋਠੇ ਵਜੀਦਕੇ ਨਾਲ ਘੁੰਮਣ ਲਈ ਬਰਨਾਲੇ ਗਿਆ ਸੀ। ਬੀਤੇ ਦਿਨ ਰਾਤ 7 ਵਜੇ ਦੇ ਕਰੀਬ ਇਨ੍ਹਾਂ ਦੋਨਾਂ ਨੂੰ ਬਰਨਾਲਾ ਵਿਚ ਦੇਖਿਆ ਵੀ ਗਿਆ ਪਰ ਸਵੇਰੇ 6 ਵਜੇ ਦੇ ਕਰੀਬ ਆਸ-ਪਾਸ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ 2 ਨੌਜਵਾਨਾਂ ਦੀਆਂ ਲਾਸ਼ਾਂ ਖਤਾਨਾਂ ਵਿਚ ਪਈਆਂ ਹਨ।



ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦਾ ਬੁਲਟ ਮੋਟਰਸਾਇਕਲ ਪੁਲ 'ਤੇ ਇਕ ਪਾਸੇ ਪਿਆ ਹੋਇਆ ਸੀ। ਪੁਲਸ ਦੀ ਪਹਿਲੀ ਨਜ਼ਰ ਵਿਚ ਇਹ ਹਾਦਸਾ ਜਾਪਦਾ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਕੁਲਵਿੰਦਰ ਸਿੰਘ ਦੀ ਮਾਤਾ ਚਰਨਜੀਤ ਕੌਰ ਅਤੇ ਮ੍ਰਿਤਕ ਸੁਖਵੀਰ ਸਿੰਘ ਦੇ ਪਿਤਾ ਅਮਰੀਕ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ।

ਦੂਜੇ ਪਾਸੇ ਮ੍ਰਿਤਕਾਂ ਦੇ ਰਿਸ਼ਤੇਦਾਰ ਸੰਨੀ ਸਿੰਘ ਅਤੇ ਦੋਸਤ ਗੁਰਵਿੰਦਰ ਸਿੰਘ ਨੇ ਸਿਵਲ ਹਸਪਤਾਲ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੜਕ ਹਾਦਸਾ ਨਹੀਂ ਜਾਪਦਾ, ਕਿਉਂਕਿ ਮ੍ਰਿਤਕਾਂ ਦੇ ਜਿਸ ਤਰ੍ਹਾਂ ਨਾਲ ਸੱਟਾਂ ਲੱਗੀਆਂ ਹੋਈਆਂ ਹਨ ਉਸ ਤਰ੍ਹਾਂ ਆਮ ਤੌਰ 'ਤੇ ਸੜਕ ਹਾਦਸਿਆਂ ਵਿਚ ਨਹੀਂ ਲੱਗਦੀਆਂ। ਉਨ੍ਹਾਂ ਮੰਗ ਕੀਤੀ ਹੈ ਕਿ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ। ਇਸ ਵਿਚ ਕਿਸੇ ਦੀ ਕੋਈ ਸਾਜਿਸ਼ ਹੋ ਸਕਦੀ ਹੈ।

ਜਦੋਂ ਇਸ ਸਬੰਧ ਵਿਚ ਡਿਊਟੀ ਅਫਸਰ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਮ੍ਰਿਤਕਾਂ ਦੇ ਮੋਬਾÂਲਾਂ ਦੀ ਕਾਲ ਡਿਟੇਲ ਵੀ ਖੰਘਾਲ ਰਹੀ ਹੈ। ਹਰ ਪਾਸਿਓਂ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

cherry

This news is Content Editor cherry