ਬਰਗਾੜੀ ਕਾਂਡ ''ਚ ਬਾਦਲਾਂ ਨੂੰ ਬਚਾ ਰਿਹਾ ਕੈਪਟਨ: ਚੀਮਾ (ਵੀਡੀਓ)

08/31/2018 4:40:38 PM

ਸੰਗਰੂਰ(ਹਨੀ ਕੋਹਲੀ)— ਵਿਧਾਨ ਸਭਾ 'ਚ ਬਰਗਾੜੀ ਕਾਂਡ 'ਤੇ ਹੋਈ ਬਹਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਦੋਸ਼ ਲਗਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੀਮਾ ਦਾ ਕਹਿਣਾ ਹੈ ਕਿ ਕੈਪਟਨ ਬਰਗਾੜੀ ਕਾਂਡ ਦੇ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਬਜਾਏ ਜਾਂਚ ਕਰਵਾਉਣ 'ਚ ਸਮਾਂ ਖਰਾਬ ਕਰ ਰਹੇ ਹਨ।

ਇਸ ਦੇ ਨਾਲ ਹੀ ਚੀਮਾ ਨੇ '84 ਕਤਲੇਆਮ ਦੇ ਮਾਮਲੇ 'ਚ ਕਾਂਗਰਸ ਤੇ ਅਕਾਲੀ ਦਲ ਦੋਵਾਂ ਨੂੰ ਬਰਾਬਰ ਦੀ ਜ਼ਿੰਮੇਵਾਰ ਦੱਸਿਆ ਅਤੇ ਬਾਦਲ ਦੀ ਜਨਰਲ ਡਾਇਰ ਨਾਲ ਤੁਲਨਾ ਕਰਦੇ ਹੋਏ ਕਿਹਾ ਬਾਦਲ ਦੇ ਹੁਕਮਾਂ ਤਹਿਤ ਹੀ ਬਹਿਲਲ ਕਲਾਂ 'ਚ ਗੋਲੀ ਚਲਾਈ ਗਈ ਸੀ ਜਿਸ 'ਚ ਨਿਰਦੋਸ਼ ਨੌਜਵਾਨਾਂ ਦੀ ਜਾਨ ਚਲੀ ਗਈ ਸੀ।