3 ਏਕੜ ਜ਼ਮੀਨ ਤੋਂ ਬਰਗਾੜੀ ਦਾ ਇਹ ਕਿਸਾਨ ਕਰ ਰਿਹਾ ਹੈ ਲੱਖਾਂ ਦੀ ਕਮਾਈ (ਤਸਵੀਰਾਂ)

03/05/2020 5:18:28 PM

ਫਰੀਦਕੋਟ (ਜਗਤਾਰ) - ਕਿਸਾਨ ਦੀ ਜ਼ਮੀਨ ਚਾਹੇ ਜਿੰਨੇਂ ਮਰਜ਼ੀ ਏਕੜ ’ਚ ਹੋਵੇ ਪਰ ਕਿਸਾਨ ਦੇ ਸਿਰ ’ਤੇ ਕਰਜ਼ੇ ਦੀ ਪੰਡ ਉਸ ਤੋਂ ਵੀ ਕਿਤੇ ਵੱਧ ਕੇ ਭਾਰੀ ਹੁੰਦੀ ਹੈ। ਪੰਜਾਬ ਦਾ ਕਿਸਾਨ ਆਰਥਿਕ ਮੰਦਹਾਲੀ ਦੇ ਚਲਦੇ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਾ ਹੈ, ਜਿਸ ਕਾਰਨ ਆਏ ਦਿਨ ਕਿਤੇ ਨਾ ਕਿਤੇ ਕੋਈ ਕਿਸਾਨ ਮੌਤ ਨੂੰ ਗਲ ਲਗਾ ਰਿਹਾ ਹੈ। ਫਰੀਦਕੋਟ ਜ਼ਿਲੇ ’ਚ ਰਹਿ ਰਹੇ ਬਰਗਾੜੀ ਦੇ ਕਿਸਾਨ ਪਰਿਵਾਰ ਨੇ ਪਿਤਾ ਪੁਰਖੀ 3 ਏਕੜ ਜ਼ਮੀਨ ’ਚ ਖੇਤੀ ਕਰਕੇ ਮਿਸਾਲ ਕਾਇਮ ਕਰਦੇ ਹੋਏ ਇਹ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਤੇ ਸਮਝਦਾਰੀ ਨਾਲ ਕਿਸਮਤ ਬਦਲੀ ਵੀ ਜਾ ਸਕਦੀ ਹੈ। ਜ਼ਮੀਨ ਚਾਹੇ ਤਿੰਨ ਏਕੜ ਹੀ ਕਿਉਂ ਨਾ ਹੋਵੇ, ਮਿਹਨਤ ਅਤੇ ਸਮਝਦਾਰੀ ਦੇ ਸਕਦਾ ਕਿਸੇ ਤਰ੍ਹਾਂ ਦਾ ਵੀ ਮੁਨਾਫਾ ਕਮਾਇਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਦੇ ਕਸਬਾ ਬਰਗਾੜੀ ’ਚ ਰਹਿ ਰਿਹਾ ਕਿਸਾਨ ਭੁਪਿੰਦਰ ਸਿੰਘ ਮਹਿਜ਼ 3 ਏਕੜ ਜ਼ਮੀਨ 'ਤੇ ਖੇਤੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਹ ਆਪਣੀ ਸਮਝਦਾਰੀ ਦੇ ਸਦਕਾ ਇਕ ਤੋਂ ਵਧੇਰੇ ਫਸਲਾਂ ਇਸ ਜ਼ਮੀਨ ’ਤੇ ਬੀਜਦਾ ਹੈ, ਜਿਸ ਤੋਂ ਬਾਅਦ ਉਹ ਆਪਣੇ ਖੇਤਾਂ ਵਿਚ ਹੋਈ ਫਸਲ ਨੂੰ ਪ੍ਰੋਸੈੱਸ ਕਰਕੇ ਵੇਚਦਾ ਹੈ।

ਪੜ੍ਹੋ ਇਹ ਖਬਰ ਵੀ - ਦੂਰ ਤੱਕ ਪੁੱਜੀ ਫਾਜ਼ਿਲਕਾ ਦੇ ਇਸ ਘੁਲਾੜੇ ਦੇ ਗੁੜ ਦੀ ਮਹਿਕ

 

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾ ਗੁੜ ਬਣਾਉਣ ਦੀ ਨੌਕਰੀ ਕਰਦਾ ਸੀ। ਉਸ ਨੇ ਆਪਣੇ ਪਿਤਾ ਦੇ ਤਜੁਰਬੇ ਨੂੰ ਉਦੋਂ ਆਪਣਾ ਰੋਜ਼ਗਾਰ ਬਣਾਇਆ, ਜਦੋਂ ਪੰਜਾਬ ਅੰਦਰ ਗੰਨੇ ਦੀ ਬੇਕਦਰੀ ਹੋਣ ਲੱਗੀ ਅਤੇ ਪੰਜਾਬ ਦੇ ਲੋਕ ਸ਼ੂਗਰ ਦੀ ਬਿਮਾਰੀ ਕਾਰਨ ਗੁੜ ਵਰਤਣ ਵੱਲ ਅਕਰਸ਼ਿਤ ਹੋਣ ਲੱਗੇ। ਉਸ ਨੇ ਕਿਹਾ ਕਿ ਪਹਿਲਾਂ ਇਹ ਕੰਮ ਕਰਨਾ ਉਨ੍ਹਾਂ ਦੀ ਮਜ਼ਬੂਰੀ ਸੀ ਪਰ ਹੁਣ ਇਹ ਕੰਮ ਉਨ੍ਹਾਂ ਦਾ ਸ਼ੌਂਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ 3 ਏਕੜ ਜ਼ਮੀਨ ਵਿਚ ਕੁਝ ਗੰਨਾ ਬੀਜਣ ਦੇ ਨਾਲ-ਨਾਲ ਕੁਝ ਆਰਗੈਨਿਕ ਸਬਜ਼ੀਆਂ ਅਤੇ ਆਪਣੇ ਲਈ ਅਨਾਜ ਬੀਜਦੇ ਹਨ। ਅਜਿਹਾ ਕਰਨ ਨਾਲ ਆਮ ਕਿਸਾਨਾਂ ਨਾਲੋਂ ਉਨ੍ਹਾਂ ਨੂੰ ਕਿਤੇ ਵੱਧ ਮੁਨਾਫਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਤਰ੍ਹਾਂ ਦਾ ਗੁੜ, ਸ਼ੱਕਰ, ਆਰਗੈਨਿਕ ਖੰਡ, ਮਸਾਲੇ, 8 ਪ੍ਰਕਾਰ ਦਾ ਆਟਾ ਅਤੇ ਆਰਗੈਨਿਕ ਦਾਲਾਂ ਆਪਣੇ ਸਟੋਰ ’ਤੇ ਖੁਦ ਪ੍ਰਕਿਉਰ ਕਰ ਕੇ ਵੇਚਦੇ ਹਨ। 

 

rajwinder kaur

This news is Content Editor rajwinder kaur