ਬਰਗਾੜੀ ਮੋਰਚੇ 'ਤੇ ਬੈਠੇ ਇਕ ਆਗੂ ਦੀਆਂ ਅਸ਼ਲੀਲ ਤਸਵੀਰਾਂ ਆਈਆਂ ਸਾਹਮਣੇ

10/05/2018 7:25:03 PM

ਅੰਮ੍ਰਿਤਸਰ (ਸੁਮਿਤ) : ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਬਰਗਾੜੀ ਮੋਰਚੇ 'ਤੇ ਬੈਠੇ ਇਕ ਪੰਥਕ ਆਗੂ ਸੁਖਦੇਵ ਸਿੰਘ ਦੀਆਂ ਅਸ਼ਲੀਲ ਤਸਵੀਰਾਂ ਜਾਰੀ ਕੀਤੀਆਂ ਹਨ। ਸੁਖਦੇਵ ਸਿੰਘ ਅਤੇ ਉਸ ਦੇ ਪੁੱਤਰ ਦੀਆਂ ਇਕ ਔਰਤ ਨਾਲ ਇਤਰਾਜ਼ਯੋਗ ਤਸਵੀਰਾਂ ਜਾਰੀ ਕਰਦਿਆਂ ਵਲਟੋਹਾ ਨੇ ਕਿਹਾ ਕਿ ਜਿਹੜੇ ਲੋਕ ਬਰਗਾੜੀ ਮੋਰਚੇ ਵਿਚ ਬੈਠੇ ਹਨ, ਉਨ੍ਹਾਂ ਦਾ ਚਰਿੱਤਰ ਹੁਣ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ ਅਤੇ ਅਜਿਹੇ ਮਾੜੇ ਅਕਸ ਵਾਲੇ ਲੋਕ ਸਿੱਖ ਨਹੀਂ ਹੋ ਸਕਦੇ। ਵਲਟੋਹਾ ਨੇ ਕਿਹਾ ਕਿ ਇਸ ਮਾਮਲੇ ਨੂੰ ਉਹ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਚੁੱਕਣਗੇ ਅਤੇ ਅਜਿਹੇ ਵਿਅਕਤੀਆਂ ਨੂੰ ਪੰਥ ਵਿਚ ਖਾਰਜ ਕਰਨ ਦੀ ਮੰਗ ਕਰਨਗੇ।  

PunjabKesari
ਦੂਜੇ ਪਾਸੇ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਦੇ ਪਟਿਆਲਾ ਰੈਲੀ ਵਿਚ ਨਾ ਜਾਣ ਦੇ ਫੈਸਲੇ 'ਤੇ ਬੋਲਦੇ ਹੋਏ ਵਲਟੋਹਾ ਨੇ ਕਿ ਉਹ ਰੈਲੀ ਵਿਚ ਜ਼ਰੂਰ ਜਾਣਗੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਨੂੰ ਰੈਲੀ ਵਿਚ ਜਾਣ ਦੀ ਅਪੀਲ ਕਰਦੇ ਹਨ।

PunjabKesari


Related News