ਬਰਗਾੜੀ ਕਾਂਡ : ਦੋਸ਼ੀ ਡੇਰਾ ਪ੍ਰੇਮੀਆਂ ਨੇ ਹੋਰ ਮਾਮਲਿਆਂ ’ਚ ਦਾਇਰ ਕੀਤੀਆਂ ਜ਼ਮਾਨਤ ਪਟੀਸ਼ਨਾਂ

07/23/2021 11:19:54 PM

 ਫ਼ਰੀਦਕੋਟ (ਰਾਜਨ)-ਬੇਅਦਬੀ ਮਾਮਲਿਆਂ ’ਚ ਮੁਕੱਦਮਾ ਨੰਬਰ 117 ’ਚ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ 4 ਡੇਰਾ ਪ੍ਰੇਮੀਆਂ ਸੁਖਜਿੰਦਰ ਸਿੰਘ ਸੰਨੀ, ਰਣਜੀਤ ਸਿੰਘ ਭੋਲਾ, ਸ਼ਕਤੀ ਸਿੰਘ ਅਤੇ ਬਲਜੀਤ ਸਿੰਘ ਨੇ ਮੁਕੱਦਮਾ ਨੰਬਰ 128, ਜਿਸ ’ਚ ਇਨ੍ਹਾਂ ’ਤੇ ਭੱਦੀ ਸ਼ਬਦਾਵਲੀ ਵਾਲਾ ਪੋਸਟਰ ਗੁਰਦੁਆਰਾ ਜਵਾਹਰ ਸਿੰਘ ਵਾਲਾ ਦੇ ਬਾਹਰ ਲਗਾਉਣ ਦਾ ਦੋਸ਼ ਹੈ, ’ਚ ਵੀ ਜ਼ਮਾਨਤ ਪਟੀਸ਼ਨ ਸਥਾਨਕ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਦੀ ਅਦਾਲਤ ’ਚ ਦਾਇਰ ਕਰ ਦਿੱਤੀ ਹੈ। ਇਸ ਪਟੀਸ਼ਨ ’ਤੇ ਮਾਣਯੋਗ ਅਦਾਲਤ ਵੱਲੋਂ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ ਨਿਰਧਾਰਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚੇ ਨਵਜੋਤ ਸਿੱਧੂ, ਬੱਸ ਹਾਦਸੇ ਦੇ ਪੀੜਤਾਂ ਦਾ ਜਾਣਿਆ ਹਾਲ

ਇਸੇ ਤਰ੍ਹਾਂ ਮੁਕੱਦਮਾ ਨੰਬਰ 117, ਜਿਸ ’ਚ ਦੋ ਡੇਰਾ ਪ੍ਰੇਮੀਆਂ ਪ੍ਰਦੀਪ ਸਿੰਘ ਅਤੇ ਨਿਸ਼ਾਨ ਸਿੰਘ, ਜੋ ਇਸ ਵੇਲੇ ਜੁਡੀਸ਼ੀਅਲ ਹਿਰਾਸਤ ’ਚ ਚੱਲ ਰਹੇ ਹਨ, ’ਤੇ ਬਰਗਾੜੀ ਦੀਆਂ ਗਲੀਆਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਖਿਲਾਰਨ ਦਾ ਦੋਸ਼ ਹੈ, ਵੱਲੋਂ ਵੀ ਆਪਣੀ ਜ਼ਮਾਨਤ ਪਟੀਸ਼ਨ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਦੀ ਅਦਾਲਤ ’ਚੋਂ ਰੱਦ ਹੋਣ ਤੋਂ ਬਾਅਦ ਮਾਣਯੋਗ ਸੈਸ਼ਨ ਕੋਰਟ ’ਚ ਦਾਇਰ ਕਰ ਦਿੱਤੀ ਗਈ ਹੈ, ਜਿਸ ’ਤੇ ਮਾਣਯੋਗ ਸੈਸ਼ਨ ਕੋਰਟ ਵੱਲੋਂ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਅਗਲੀ ਸੁਣਵਾਈ 30 ਜੁਲਾਈ ’ਤੇ ਪਾ ਦਿੱਤੀ ਹੈ।



 


Manoj

Content Editor

Related News