ਬਾਪੂ ਲਾਲ ਬਾਦਸ਼ਾਹ ਜੀ ਦੇ ਸਾਲਾਨਾ ਮੇਲੇ ''ਚ ਨਤਮਸਤਕ ਹੋਏ ਸ਼ਰਧਾਲੂ

07/19/2018 6:07:43 PM

ਨਕੋਦਰ (ਸੋਨੂੰ)— ਨਕੋਦਰ ਵਿਖੇ ਬਾਪੂ ਲਾਲ ਬਾਦਸ਼ਾਹ ਜੀ ਦੇ 35ਵੇਂ 3 ਦਿਨਾਂ ਤੱਕ ਚੱਲਣ ਵਾਲੇ ਮੇਲੇ ਦਾ ਸ਼ੁੱਭ ਆਰੰਭ ਬੀਤੇ ਦਿਨ ਦਰਬਾਰ ਦੇ ਮੁੱਖ ਸੇਵਕ ਅਤੇ ਸੂਫੀ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਦਰਵੇਸ਼ ਦੀ ਅਗਵਾਈ 'ਚ ਸ਼ਰਧਾ ਨਾਲ ਹੋਇਆ। ਮੇਲੇ ਦੀ ਸ਼ੁਰੂਆਤ ਹਵਨ ਕਰਨ ਦੇ ਨਾਲ ਕੀਤੀ ਗਈ। ਇਸ ਤੋਂ ਬਾਅਦ ਸ਼ਾਮ 4 ਵਜੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ।

ਸਾਈਂ ਹੰਸ ਦਰਵੇਸ਼ ਅਤੇ ਦਰਬਾਰ ਦੇ ਚੇਅਰਮੈਨ ਪਵਨ ਗਿੱਲ ਨੇ ਦੱਸਿਆ ਕਿ 3 ਦਿਨਾਂ ਤੱਕ ਚੱਲਣ ਵਾਲੇ ਮੇਲੇ 'ਚ ਦੇਸ਼-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ 'ਚ  ਸ਼ਰਧਾਲੂ ਦਾਤਾ ਜੀ ਦੇ ਚਰਣਾਂ 'ਚ ਨਤਮਸਤਕ ਹੋ ਕੇ ਮੁਰਾਦਾਂ ਮੰਗਦੇ ਹਨ। ਇਸ ਮੌਕੇ 'ਤੇ ਕਈ ਕਲਾਕਾਰਾਂ ਨੇ ਮੇਲੇ 'ਚ ਆਪਣੀ ਹਾਜ਼ਰੀ ਦਿੱਤੀ।