ਦਿਨ ਦਿਹਾੜੇ ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ, ਬੈਂਕ 'ਚੋਂ ਨਕਦੀ ਲੈ ਕੇ ਹੋਏ ਫਰਾਰ

10/18/2017 6:17:46 PM

ਤਰਨਤਾਰਨ (ਰਾਕੇਸ਼ ਨਈਅਰ) - ਤਰਨਤਾਰਨ ਦੇ ਕਸਬਾ ਜਮਰਾਏ 'ਚ ਪੀ. ਐੱਨ. ਬੀ. ਬੈਂਕ ਦੀ ਸ਼ਾਖਾ 'ਚ 4 ਹੱਥਿਆਰ ਬੰਦ ਲੁਟੇਰਿਆਂ ਵੱਲੋਂ 6 ਲੱਖ 63 ਹਜ਼ਾਰ 900 ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਹ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਸਿੱਖ ਨੌਜਵਾਨ ਜਿਨ੍ਹਾਂ 'ਚੋਂ ਇਕ ਨੇ ਪੀਲੀ ਪੱਗ ਤੇ ਦਾੜੀ ਰੱਖੀ, ਦੂਜੇ ਨੇ ਪੀਲਾ ਪਟਕਾ ਤੇ ਤੀਜੇ ਨੇ ਕਾਲੀ ਪੱਗ ਤੇ ਪਿਛੇ ਕਾਲੀ ਕਿੱਟ ਪਾਈ ਹੋਈ ਸੀ। ਉਨ੍ਹਾਂ ਕੋਲ ਦੋ ਰਿਵਾਲਵਰ ਵੀ ਮੌਜੂਦ ਸਨ।

ਪੁਲਸ ਨੇ ਇਨ੍ਹਾਂ ਤਸਵੀਰਾਂ ਦੇ ਅਧਾਰ 'ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।