ਬੈਂਕ ਡਕੈਤੀ ਦਾ ਕੇਸ ਹੱਲ ਕਰ ਕੇ ਜ਼ਿਲਾ ਪੁਲਸ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ : ਸਰਪੰਚ ਚੀਮਾ

10/25/2017 4:26:32 PM


ਝਬਾਲ (ਨਰਿੰਦਰ, ਹਰਬੰਸ, ਲਾਲੂਘੁੰਮਣ) - ਪਿਛਲੇ ਦਿਨੀਂ ਦਿਨ-ਦਿਹਾੜੇ ਜਾਮਾਰਾਏ ਬੈਂਕ 'ਚ ਡਕੈਤੀ ਮਾਰ ਕੇ ਲੱਖਾਂ ਰੁਪਏ ਦੀ ਲੁੱਟ ਕਰਨ ਵਾਲੇ ਗਿਰੋਹ ਨੂੰ ਪੁਲਸ ਵੱਲੋਂ 4 ਦਿਨਾਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕੋਲੋਂ ਲੁੱਟ-ਖੋਹ ਦੀ ਰਕਮ ਬਰਾਮਦ ਕਰ ਕੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਦੀ ਅਗਵਾਈ 'ਚ ਜ਼ਿਲਾ ਪੁਲਸ ਨੇ ਜਿੱਥੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ, ਉਥੇ ਇਸ ਨਾਲ ਦਹਿਸ਼ਤ 'ਚ ਪਏ ਲੋਕਾਂ 'ਚ ਪੰਜਾਬ ਪੁਲਸ ਪ੍ਰਤੀ ਫਿਰ ਵਿਸ਼ਵਾਸ ਬੱਝਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰਪੰਚ ਮੋਨੂੰ ਚੀਮਾ ਨੇ ਅੱਡਾ ਝਬਾਲ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਮਾਨ ਨੇ ਜਿੱਥੇ ਲੁੱਟਾਂ-ਖੋਹਾਂ 'ਤੇ ਕਾਬੂ ਪਾਇਆ ਹੈ, ਉਥੇ ਹੀ ਨਸ਼ਿਆਂ 'ਤੇ ਵੀ ਕਾਬੂ ਪਾ ਕੇ ਆਪਣੀ ਚੰਗੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਪੇਸ਼ ਕੀਤੀ ਹੈ। ਇਸ ਸਮੇਂ ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਪ੍ਰਧਾਨ ਬੰਟੀ ਸ਼ਰਮਾ, ਭਾਗ ਸਿੰਘ ਸੋਹਲ, ਸੰਜੀਵ ਕੁਮਾਰ ਸੂਦ, ਗੁਰਜੀਤ ਸਿੰਘ ਜਿਉਬਾਲਾ, ਸੈਲੀ ਸੋਹਲ, ਗੁਰਦੇਵ ਸਿੰਘ ਸੋਹਲ, ਸਰਪੰਚ ਝਬਾਲ ਪੁਖਤਾ ਆਦਿ ਹਾਜ਼ਰ ਸਨ।