ਬੈਂਕ ਆਫ਼ ਬੜੌਦਾ ’ਚ 21.31 ਕਰੋੜ ਦੇ ਘਪਲੇ ਦੇ ਦੋਸ਼ ’ਚ ਸੀਨੀਅਰ ਮੈਨੇਜਰ ਗ੍ਰਿਫ਼ਤਾਰ

05/19/2022 5:32:23 PM

ਫਗਵਾੜਾ— ਫਗਵਾੜਾ ਸਥਿਤ ਬੈਂਕ ਆਫ਼ ਬੜੌਦਾ ’ਚ ਹੋਏ 21.31 ਕਰੋੜ ਦੇ ਘਪਲੇ ਦੇ ਦੋਸ਼ ’ਚ ਈ. ਡੀ. ਨੇ ਬੁੱਧਵਾਰ ਨੂੰ ਸੀਨੀਅਰ ਮੈਨੇਜਰ ਕੁਲਦੀਪ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਕੋਰਟ ਨੇ ਮੈਨੇਜਰ ਨੂੰ ਜੇਲ੍ਹ ਭੇਜ ਦਿੱਤਾ ਹੈ। ਤਿੰਨ ਮਹੀਨੇ ਪਹਿਲਾਂ ਕੇਸ ਈ. ਡੀ. ਕੇਸ ਦੇ ਮੁੱਖ ਮੁਲਜ਼ਮ ਫਗਵਾੜਾ ਦੇ ਬਿਜ਼ਨੈੱਸਮੈਨ ਸੁਰੇਸ਼ ਸੇਠ ਅਤੇ ਉਸ ਦੇ ਭਰਾ ਵਿਕਰਮ ਸੇਠ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। 2015 ’ਚ ਹੋਏ ਇਸ ਘਪਲੇ ਦੀ ਜਾਂਚ ਸੀ.ਬੀ.ਆੲ. ਨੇ ਕੀਤੀ ਸੀ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਸਿੱਧੂ ਦਾ ਟਵੀਟ, ਕਿਹਾ-ਅਦਾਲਤ ਦਾ ਫ਼ੈਸਲਾ ਸਿਰ ਮੱਥੇ

ਜਾਂਚ ’ਚ ਇਹ ਗੱਲ ਸਾਹਮਣੇ ਆਈ ਸੀ ਕਿ ਸੇਠ ਨੇ ਹੋਰ ਮੁਲਜ਼ਮਾਂ ਅਤੇ ਬੈਂਕ ਆਫ਼ ਬੜੌਦਾ ਦੇ ਅਧਿਕਾਰੀਆਂ ਨਾਲ ਮਿਲ ਕੇ ਧੋਖਾਧੜੀ ਨਾਲ ਕੁੱਲ 21.31 ਕਰੋੜ ਦੇ 19 ਲੋਨ ਕਰਵਾਏ ਸਨ। ਲੋਨ ਲੈਣ ਤੋਂ ਪਹਿਲਾਂ ਫਰਜ਼ੀ ਕੰਪਨੀਆਂ ਅਤੇ ਫਰਮਾਂ ਬਣਾਈਆਂ ਗਈਆਂ ਸਨ। ਜਦੋਂ ਲੋਨ ਹੋਏ ਸਨ ਤਾਂ ਕੁਲਦੀਪ ਮੈਨੇਜਰ ਸਨ। ਈ. ਡੀ. ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ’ਚ ਸੇਠ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ 18.5 ਕਰੋੜ ਦੀ 42 ਅਚੱਲ ਅਤੇ 7 ਚੱਲ ਸੰਪਤੀਆਂ ਕੁਰਕ ਕਰ ਚੁੱਕੀ ਹੈ। 

ਇਹ ਵੀ ਪੜ੍ਹੋ: ਨਵੀਂ ਕਮਿਸ਼ਨਰ ਦੇ ਲਾਲ ਸਿਆਹੀ ਵਾਲੇ ਪੈੱਨ ਤੋਂ ਡਰਨ ਲੱਗੇ ਜਲੰਧਰ ਨਿਗਮ ਤੇ ਸਮਾਰਟ ਸਿਟੀ ਦੇ ਅਧਿਕਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri