ਬੈਂਕ ਧੋਖਾਧੜੀ ਮਾਮਲੇ ''ਚ CBI ਨੇ ਪੰਜਾਬ ਤੇ ਦਿੱਲੀ ਸਮੇਤ 169 ਥਾਂਵਾਂ ''ਤੇ ਮਾਰੇ ਛਾਪੇ

11/05/2019 4:31:41 PM

ਨਵੀਂ ਦਿੱਲੀ— ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਦੇਸ਼ ਦੇ 15 ਬੈਂਕਾਂ 'ਚ 7 ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਧੋਖਾਧੜੀ ਨੂੰ ਲੈ ਕੇ ਮੰਗਲਵਾਰ ਨੂੰ ਦਿੱਲੀ, ਮੁੰਬਈ, ਚੰਡੀਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਗੁਜਰਾਤ ਸਮੇਤ ਦੇਸ਼ ਦੇ 169 ਥਾਂਵਾਂ 'ਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਆਂਧਰਾ ਬੈਂਕ, ਓਰਿੰਟਲ ਬੈਂਕ ਆਫ ਕਾਮਰਸ, ਇੰਡੀਅਨ ਓਵਰਸੀਜ਼ ਬੈਂਕ, ਭਾਰਤੀ ਸਟੇਟ ਬੈਂਕ, ਇਲਹਾਬਾਦ ਬੈਂ, ਕੇਨਰਾ ਬੈਂਕ, ਦੇਨਾ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਯੂਨੀਅਨ ਬੈਂਕ ਆਫ਼ ਇੰਡੀਆ, ਬੈਂਕ ਆਫ ਬੜੌਦਾ, ਆਈ.ਡੀ.ਬੀ.ਆਈ. ਬੈਂਕ, ਬੈਂਕ ਆਫ ਮਹਾਰਾਸ਼ਟਰ ਅਤੇ ਬੈਂਕ ਆਫ ਇੰਡੀਆ ਨਾਲ ਜੁੜੇ ਧੋਖਾਧੜੀ ਦੇ ਦਰਜ ਕੀਤੇ ਗਏ 35 ਮਾਮਲਿਆਂ 'ਚ ਇਹ ਛਾਪੇਮਾਰੀਆਂ ਕੀਤੀਆਂ ਗਈਆਂ ਹਨ। ਬਿਊਰੋ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਭਰ 'ਚ 169 ਥਾਂਵਾਂ 'ਤੇ ਛਾਪੇ ਮਾਰੇ ਗਏ।

ਇਨ੍ਹਾਂ ਥਾਂਵਾਂ 'ਤੇ ਮਾਰੇ ਛਾਪੇ
ਇਹ ਛਾਪੇ ਦਿੱਲੀ, ਗੁਰੂਗ੍ਰਾਮ, ਚੰਡੀਗੜ੍ਹ, ਲੁਧਿਆਣਾ, ਦੇਹਰਾਦੂਨ, ਨੋਇਡਾ, ਬਾਰਾਮਤੀ, ਮੁੰਬਈ, ਠਾਣੇ, ਸਿਲਵਾਸਾ, ਕਲਿਆਣ, ਅੰਮ੍ਰਿਤਸਰ, ਫਰੀਦਾਬਾਦ, ਬੈਂਗਲੁਰੂ, ਤਿਰੂਪੁਰ, ਮਦੁਰੈ, ਕਯੂਈਲੋਨ, ਕੋਚੀਨ, ਭਾਵਨਗਰ, ਸੂਰਤ, ਅਹਿਮਦਾਬਾਦ, ਕਾਨਪੁਰ, ਗਾਜ਼ੀਆਬਾਦ, ਵਾਰਾਣਸੀ, ਚੰਦੌਲੀ, ਬਠਿੰਡਾ, ਗੁਰਦਾਸਪੁਰ, ਮੁਰੈਨਾ, ਕੋਲਕਾਤਾ, ਪਟਨਾ, ਕ੍ਰਿਸ਼ਨਾ ਅਤੇ ਹੈਦਰਾਬਾਦ, ਗੁਜਰਾਤ, ਹਰਿਆਣਾ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਦਾਦਰਾ ਤੇ ਨਗਰ ਹਵੇਲੀ 'ਚ ਕਈ ਥਾਂਵਾਂ 'ਤੇ ਛਾਪੇ ਮਾਰੇ ਗਏ ਹਨ। ਛਾਪੇਮਾਰੀ 'ਚ ਸੀ.ਬੀ.ਆਈ. ਦੀਆਂ ਕਰੀਬ 170 ਟੀਮਾਂ ਸ਼ਾਮਲ ਹਨ, ਜਿਨ੍ਹਾਂ 'ਚੋਂ ਵਿੱਤੀ ਮਾਹਰ, ਆਡੀਟਰ ਅਤੇ ਅਧਿਕਾਰੀ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਸਾਲ 2018-19 'ਚ ਬੈਂਕ ਘਪਲਾ ਮਾਮਲੇ 'ਚ ਕਰੀਬ 6800 ਮਾਮਲੇ ਦਰਜ ਕੀਤੇ ਗਏ ਸਨ ਅਤੇ 71 ਹਜ਼ਾਰ 500 ਕਰੋੜ ਰੁਪਏ ਦੀ ਧੋਖਾਧੜੀ ਸਾਹਮਣੇ ਆਈ ਸੀ।

DIsha

This news is Content Editor DIsha