ਬੰਗਾ ਵਿਖੇ ਲੁਟੇਰਿਆਂ ਦਾ ਖ਼ੌਫ਼, ਕਰਮਚਾਰੀਆਂ ''ਤੇ ਹਮਲਾ ਕਰਕੇ ਲੁਟਿਆ ਪੈਟਰੋਲ ਪੰਪ

07/11/2021 1:39:17 PM

ਬੰਗਾ (ਚਮਨ ਲਾਲ/ਰਾਕੇਸ਼)- ਬੰਗਾ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਸਥਿਤ ਇਕ ਪੈਟਰੋਲ ਪੰਪ ਤੋਂ ਕਾਰ ਸਵਾਰ ਤਿੰਨ ਲੁਟੇਰਿਆਂ ਵੱਲੋਂ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਜਾਣਕਾਰੀ ਦਿੰਦੇ ਜੇ. ਜੇ. ਪੈਟਰੋਲੀਅਮ ਪੰਪ 'ਤੇ ਕੰਮ ਕਰਨ ਵਾਲੇ ਕਰਮਚਾਰੀ ਹਰਮੇਸ਼ ਲਾਲ ਪੁੱਤਰ ਅਵਤਾਰ ਚੰਦ ਵਾਸੀ ਪਿੰਡ ਮਾਹਿਲ ਗਹਿਲਾ ਅਤੇ ਬਾਲੀ ਰਾਮ ਪੁੱਤਰ ਗੁਰਮੀਤ ਰਾਮ ਵਾਸੀ ਮਜਾਰੀ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਹ ਦੋਵੇਂ ਪੈਟਰੋਲ ਪੰਪ ਉੱਤੇ ਆਪਣੀ ਡਿਊਟੀ ਦੇ ਰਹੇ ਸਨ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ’ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼, ਮੁੱਖ ਸਪਲਾਇਰ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਇਕ ਸਵਿੱਫਟ ਕਾਰ ਵਿੱਚ ਸਵਾਰ ਤਿੰਨ ਵਿਅਕਤੀ ਪੈਟਰੋਲ ਪੰਪ 'ਤੇ ਆਏ ਅਤੇ ਉਨ੍ਹਾਂ ਨੇ ਆਪਣੀ ਕਾਰ ਵਿਚ 250 ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ। ਜਿਵੇਂ ਹੀ ਉਨ੍ਹਾਂ ਦੁਆਰਾ ਉਕਤ ਕਾਰ ਵਿੱਚ ਪੈਟਰੋਲ ਪਾਇਆ ਤਾਂ ਉਨ੍ਹਾਂ ਨੇ ਫਿਰ ਤੋਂ 160 ਰੁਪਏ ਦਾ ਹੋਰ ਪੈਟਰੋਲ ਪਾਉਣ ਵਾਰੇ ਕਿਹਾ। ਉਨ੍ਹਾਂ ਦੇ ਕਹਿਣ 'ਤੇ ਉਨ੍ਹਾਂ ਗੱਡੀ ਵਿੱਚ 160 ਰੁਪਏ ਦਾ ਹੋਰ ਪੈਟਰੋਲ ਪਾ ਦਿੱਤਾ। ਉਸ ਉਪਰੰਤ ਉਨ੍ਹਾਂ ਵਿੱਚੋਂ ਇਕ ਵਿਅਕਤੀ ਨੇ ਪੀਣ ਵਾਲੇ ਪਾਣੀ ਵਾਰੇ ਪੁੱਛਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਪੰਪ ਉੱਤੇ ਲੱਗੇ ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਵਾਰੇ ਦੱਸਿਆ ਤਾਂ ਉਹ ਆਪਣੇ ਹੱਥ ਵਿੱਚ ਤਲਵਾਰ ਲੈ ਕੇ ਵਾਟਰ ਕੂਲਰ ਵੱਲ ਨੂੰ ਚਲਾ ਗਿਆ। ਇਸ ਦੌਰਾਨ ਕਾਰ ਸਵਾਰ ਦੂਜਾ ਵਿਅਕਤੀ ਪੰਪ 'ਤੇ ਖੜ੍ਹੇ ਰਾਇਲ ਐਨਫੀਲਡ ਮੋਟਰ ਸਾਈਕਲ ਵਾਰੇ ਪੁੱਛਣ ਲੱਗਾ। 

ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ 'ਚ ਨੌਜਵਾਨ ਦੀ ਤੈਰਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼, ਪਿਆ ਚੀਕ-ਚਿਹਾੜਾ

ਉਨ੍ਹਾਂ ਨੇ ਕਿਹਾ ਕਿ ਉਕਤ ਮੋਟਰ ਸਾਈਕਲ ਕਿਸੇ ਦਾ ਹੈ, ਜਿਸ ਉਪਰੰਤ ਕਾਰ ਸਵਾਰ ਉਕਤ ਦੋਵੇਂ ਵਿਅਕਤੀ ਵੀ ਕਾਰ ਤੋਂ ਉੱਤਰ ਆਏ ਅਤੇ ਉਨ੍ਹਾਂ 'ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਦੱਸਿਆ ਕਿ ਹੋਏ ਹਮਲੇ ਵਾਰੇ ਮਾਲਕ ਨੂੰ ਜਾਣਕਾਰੀ ਦੇਣ ਲਈ ਜਦੋਂ ਹਰਮੇਸ਼ ਲਾਲ ਭੱਜ ਕੇ ਪੰਪ 'ਤੇ ਬਣੇ ਕੈਬਿਨ ਵਿੱਚ ਗਿਆ ਤਾਂ ਉਕਤ ਲੁਟੇਰੇ ਵੀ ਉਸ ਦੇ ਉਲਟ ਕੈਬਿਨ ਵਿੱਚ ਚਲੇ ਗਏ ਅਤੇ ਉਸ ਦੀ ਕੁੱਟਮਾਰ ਕਰਨ ਮਗਰੋਂ ਕੈਬਿਨ ਵਿੱਚ ਪਈ ਸੇਫ 'ਚੋਂ 17 ਹਜ਼ਾਰ ਰੁਪਏ ਅਤੇ ਉਨ੍ਹਾਂ ਦੇ ਹੱਥ ਵਿੱਚ ਫੜੀ 2500 ਦੇ ਕਰੀਬ ਨਕਦੀ, ਬਾਲੀ ਨਾਮੀ ਕਰਮਚਾਰੀ ਦਾ ਮੋਬਾਈਲ ਫੋਨ ਅਤੇ ਗੱਡੀ ਵਿੱਚ ਪੈਟਰੋਲ ਭਰਵਾਉਣ ਉਪਰੰਤ ਫਰਾਰ ਹੋ ਗਏ। 

ਉਨ੍ਹਾਂ ਦੱਸਿਆ ਕਿ ਹੋਈ ਵਾਰਦਾਤ ਵਾਰੇ ਉਨ੍ਹਾਂ ਨੇ ਸਾਰੀ ਜਾਣਕਾਰੀ ਪੰਪ ਮਾਲਕ ਨੂੰ ਅਤੇ ਪੁਲਸ ਨੂੰ ਦਿੱਤੀ। ਇਹ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਸ ਦੇ ਐੱਸ. ਐੱਚ. ਓ. ਚੋਧਰੀ ਨਰੇਸ਼ ਕੁਮਾਰੀ ਸਮੇਤ ਪੁਲਸ ਪਾਰਟੀ ਏ. ਐੱਸ. ਆਈ. ਸ਼ਿੰਦਰ ਪਾਲ ਅਤੇ ਏ. ਐੱਸ. ਆਈ. ਰਘਬੀਰ ਸਿੰਘ ਮੌਕੇ 'ਤੇ ਪੁੱਜ ਗਏ ਅਤੇ ਪੈਟਰੋਲ ਪੰਪ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨ ਲੱਗੇ। ਲੁੱਟ ਕਰਨ ਆਏ ਤਿੰਨੋਂ ਲੁਟੇਰੇ ਅਤੇ ਵਾਰਦਾਤ ਦੌਰਾਨ ਵਰਤੀ ਕਾਰ ਕੈਮਰਿਆਂ ਵਿੱਚ ਕੈਦ ਹੋ ਗਈ ਹੈ।ਮੁੱਢਲੀ ਜਾਂਚ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਲੁਟੇਰੇ ਜਿਸ ਕਾਰ ਵਿੱਚ ਸਵਾਰ ਹੋ ਕੇ ਆਏ ਸਨ, ਉਸ ਦਾ ਨੰਬਰ ਕਿਸੇ ਹੋਰ ਕਾਰ ਦਾ ਸੀ। 

ਕੀ ਕਹਿਣਾ ਹੈ ਐੱਸ. ਐੱਚ. ਓ. 
ਇਸ ਵਾਰਦਾਤ ਸਬੰਧੀ ਜਦੋਂ ਐੱਸ. ਐੱਚ. ਓ. ਸਦਰ ਬੰਗਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਹੋਈ ਵਾਰਦਾਤ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਰੂਪਨਗਰ ਦੇ ਮੋਰਿੰਡਾ ’ਚ ਸ਼ਰਮਨਾਕ ਘਟਨਾ, 25 ਸਾਲਾ ਨੌਜਵਾਨ ਵੱਲੋਂ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri