ਪੰਜਾਬ ਦੇ ਇਸ ਸ਼ਹਿਰ 'ਚ ਵੱਡੀਆਂ ਸਕ੍ਰੀਨਾਂ 'ਤੇ ਵਿਸ਼ਵ ਕੱਪ ਫ਼ਾਈਨਲ ਦਿਖਾਉਣ 'ਤੇ ਲੱਗੀ ਰੋਕ, ਹੋਰ ਪਾਬੰਦੀਆਂ ਵੀ ਲਾਗੂ

11/19/2023 5:12:16 AM

ਮੋਹਾਲੀ (ਪਰਦੀਪ)- ਐਤਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਲੈ ਕੇ ਚੰਡੀਗੜ੍ਹ ਦੇ ਲੋਕ ਕਾਫੀ ਉਤਸ਼ਾਹਿਤ ਹਨ ਅਤੇ ਹਰ ਕਿਸੇ ਨੇ ਭਾਰਤੀ ਟੀਮ ਨੂੰ ਸਮਰਥਨ ਦੇਣ ਲਈ ਤਿਆਰੀਆਂ ਕਰ ਲਈਆਂ ਹਨ। ਇਸ ਦੌਰਾਨ ਚੰਡੀਗੜ੍ਹ ਪੁਲਸ ਪ੍ਰਸ਼ਾਸਨ ਨੇ ਮੈਚ ਦੌਰਾਨ ਸੜਕਾਂ ’ਤੇ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਬਿਨਾਂ ਇਜਾਜ਼ਤ ਵੱਡੀਆਂ ਟੀ. ਵੀ. ਸਕਰੀਨਾਂ ’ਤੇ ਫਾਈਨਲ ਮੈਚ ਨੂੰ ਜਨਤਕ ਤੌਰ ’ਤੇ ਦਿਖਾਉਣ, ਜਸ਼ਨ ਮਨਾਉਣ ਵਾਲੇ ਜਲੂਸ ਆਦਿ ’ਤੇ ਪਾਬੰਦੀ ਲਾ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਸੱਜ-ਵਿਆਹੀ ਕੁੜੀ ਦੀ ਸਹੁਰੇ ਘਰ 'ਚ ਹੋਈ ਮੌਤ, ਪੇਕਾ ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਭਾਜਪਾ ਨੇ ਪਾਬੰਦੀਆਂ ਹਟਾਉਣ ਦੀ ਕੀਤੀ ਮੰਗ

ਇਸ ਮੁੱਦੇ ’ਤੇ ਬੋਲਦਿਆਂ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੇਅਰ ਅਰੁਣ ਸੂਦ ਨੇ ਕਿਹਾ ਕਿ ਦੇਸ਼ ਦੀ ਜਿੱਤ ਦਾ ਜਸ਼ਨ ਮਨਾਉਣਾ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੈ ਅਤੇ ਇਸ ਨੂੰ ਰੋਕਣਾ ਉਸ ਅਧਿਕਾਰ ਦੀ ਉਲੰਘਣਾ ਹੈ। ਉਨ੍ਹਾਂ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅਤੇ ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਪਰਵੀਰ ਰੰਜਨ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਵਿਸ਼ਵ ਕੱਪ ਵਿਚ ਆਪਣੇ ਦੇਸ਼ ਅਤੇ ਕ੍ਰਿਕਟ ਟੀਮ ਪ੍ਰਤੀ ਭਾਵਨਾਵਾਂ ਨੂੰ ਬਿਨਾਂ ਕਿਸੇ ਰੋਕ-ਟੋਕ ਜਾਂ ਡਰ ਦੇ ਪ੍ਰਗਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਇਹ ਖ਼ਬਰ ਵੀ ਪੜ੍ਹੋ - ਜਲੰਧਰ-ਚਿੰਤਪੁਰਨੀ ਹਾਈਵੇ 'ਚ ਕਰੋੜਾਂ ਦਾ ਘਪਲਾ, 42 ਨਵੇਂ ਵਿਅਕਤੀ ਨਾਮਜ਼ਦ, 8 ਮੁਲਜ਼ਮ ਗ੍ਰਿਫ਼ਤਾਰ

ਸੂਦ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਮੌਕੇ ਸਾਡੀ ਏਅਰਫੋਰਸ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ’ਤੇ ਸ਼ੋਅ ਪੇਸ਼ ਕਰੇਗੀ, ਭਾਰਤੀ ਰੇਲਵੇ ਵਲੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਪੂਰੇ ਦੇਸ਼ ’ਚ ਖੁਸ਼ੀ ਦਾ ਮਾਹੌਲ ਹੈ ਅਤੇ ਚੰਡੀਗੜ੍ਹ ’ਚ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਰੁਣ ਸੂਦ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਹੁਕਮ ਦੇ ਉਲਟ ਸੈਕਟਰ-17 ਦੇ ਪਲਾਜ਼ਾ ਅਤੇ ਅਜਿਹੀਆਂ ਜਨਤਕ ਥਾਵਾਂ ’ਤੇ ਵੱਡੀਆਂ ਐੱਲ. ਈ. ਡੀ. ਸਕਰੀਨਾਂ ਲਗਾ ਕੇ ਮੈਚ ਦਾ ਪ੍ਰਸਾਰਣ ਕਰਨਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਰੋਕ-ਟੋਕ ਦੇ ਇਜਾਜ਼ਤ ਵੀ ਦੇਣੀ ਚਾਹੀਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra