ਲੋਕ ਸਭਾ ਚੋਣਾਂ : ਸਕੂਲ ਗਰਾਊਂਡਾਂ 'ਚ ਸਿਆਸੀ ਰੈਲੀਆਂ ਕਰਨ 'ਤੇ ਲੱਗੀ ਰੋਕ, ਚੋਣ ਕਮਿਸ਼ਨ ਨੇ ਦਿੱਤੇ ਨਿਰਦੇਸ਼

03/19/2024 12:33:32 PM

ਚੰਡੀਗੜ੍ਹ (ਮਨਜੋਤ) : ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਤੇ ਹਰਿਆਣਾ ’ਚ ਸਿਆਸੀ ਪਾਰਟੀਆਂ ਸਕੂਲ ਗਰਾਊਡਾਂ ਦੀ ਵਰਤੋਂ ਰੈਲੀਆਂ ਅਤੇ ਜਲਸੇ ਆਦਿ ਲਈ ਨਹੀਂ ਕਰ ਸਕਣਗੀਆਂ।

ਇਹ ਵੀ ਪੜ੍ਹੋ : ਪੁਰਾਣੇ ਸਮਿਆਂ 'ਚ ਡੱਬਿਆਂ 'ਚ ਉਮੀਦਵਾਰਾਂ ਦੇ ਨਾਂ ਲਿਖੇ ਹੁੰਦੇ ਸੀ, ਉਸੇ 'ਚ ਵੋਟ ਪਾਉਂਦੇ ਸੀ ਲੋਕ

ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਚੋਣਾਂ ਨੇੜੇ ਰੈਲੀਆਂ ਲਈ ਸਕੂਲਾਂ ਦੇ ਗਰਾਊਂਡ ਦੀ ਵਰਤੋਂ ਕਰਦੀਆਂ ਰਹੀਆਂ ਹਨ, ਜਿਸ ਦਾ ਕਾਫ਼ੀ ਵਿਰੋਧ ਵੀ ਕੀਤਾ ਜਾਂਦਾ ਸੀ ਕਿਉਂਕਿ ਇਸ ਨਾਲ ਸਕੂਲ ’ਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਸੀ।

ਇਹ ਵੀ ਪੜ੍ਹੋ : Breaking: ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ 'ਕ੍ਰਿਕਟ' 'ਚ ਵਾਪਸੀ! IPL 'ਚ ਕਰਨਗੇ ਕਮੈਂਟਰੀ

ਕਈ ਵਾਰ ਸਕੂਲ ਗਰਾਊਂਡਾਂ ’ਚ ਰੈਲੀ ਕਾਰਨ ਵਿਦਿਆਰਥੀਆਂ ਨੂੰ ਛੁੱਟੀ ਵੀ ਕਰਨੀ ਪੈਂਦੀ ਸੀ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਸੀ। ਇਸ ਕਾਰਨ ਸਕੂਲ ’ਚ ਸਿਆਸੀ ਪਾਰਟੀਆਂ ਦੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਜਾਂਦਾ ਸੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ. ਸੀ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਸਕੂਲ ਗਰਾਊਂਡਾਂ ’ਚ ਰੈਲੀ ਤੇ ਜਲਸੇ ਆਦਿ ਨਹੀਂ ਕਰ ਸਕੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Babita

This news is Content Editor Babita