ਸਾਥੀ ਗੈਂਗਸਟਰ ਦਾ ਘਰ ਤੋੜਨ ’ਤੇ ਬੰਬੀਹਾ ਗੈਂਗ ਨੇ ਹਰਿਆਣਾ ਸਰਕਾਰ ਤੇ ਪੁਲਸ ਨੂੰ ਦਿੱਤੀ ਇਹ ਧਮਕੀ

10/02/2022 2:39:32 AM

ਨੈਸ਼ਨਲ ਡੈਸਕ : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਇਲਾਕੇ 'ਚ ਗੈਂਗਸਟਰ ਦਿਲੇਰ ਕੋਟੀਆ ਦੇ ਘਰ ਨੂੰ ਗੈਰ-ਕਾਨੂੰਨੀ ਕਹਿ ਕੇ ਢਾਹ ਦਿੱਤਾ ਗਿਆ ਹੈ। ਇਸ ਕਾਰਵਾਈ ਤੋਂ ਨਾਰਾਜ਼ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਿਖ ਕੇ ਹਰਿਆਣਾ ਸਰਕਾਰ, ਪੁਲਸ ਅਤੇ ਡੀ.ਟੀ.ਪੀ. ਨੂੰ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ : ਤਰਨਤਾਰਨ ਪੁਲਸ ਨੇ ਗੈਂਗਸਟਰ ਲਖਬੀਰ ਲੰਡਾ ਤੇ ਲੱਖਾ ਸਿਧਾਣਾ ਸਮੇਤ 11 ਖ਼ਿਲਾਫ਼ ਕੀਤਾ ਕੇਸ ਦਰਜ, ਜਾਣੋ ਮਾਮਲਾ

ਬੰਬੀਹਾ ਗੈਂਗ ਲਿਖਿਆ ਕਿ ਦਿਲੇਰ ਕੋਟੀਆ ਨਾਲ ਜੋ ਹੋਇਆ, ਬਹੁਤ ਬੁਰਾ ਹੋਇਆ। ਦਿਲੇਰ ਕੋਟੀਆ ਦਾ ਘਰ ਢਾਹ ਦਿੱਤਾ ਗਿਆ। ਅਸੀਂ ਸਰਕਾਰ, ਪੁਲਸ ਅਤੇ ਡੀ.ਟੀ.ਪੀ. ਨੂੰ ਚਿਤਾਵਨੀ ਦਿੰਦੇ ਹਾਂ ਕਿ ਤੁਸੀਂ ਕਰ ਲਿਆ, ਜੋ ਕਰਨਾ ਸੀ, ਹੁਣ ਅਸੀਂ ਕਰਾਂਗੇ। ਸਹੀ ਨਹੀਂ ਕੀਤਾ, ਹੁਣ ਅਸੀਂ ਦੱਸਾਂਗੇ ਕਿ ਕਿੱਦਾਂ ਕਿਸੇ ਦਾ ਘਰ ਤੋੜਦੇ। ਬੰਬੀਹਾ ਗੈਂਗ ਨੇ ਲਿਖਿਆ ਕਿ ਅੱਜ ਤੋਂ 30 ਸਾਲ ਪਹਿਲਾਂ ਦਾ ਘਰ ਬਣਿਆ ਸੀ, ਉਦੋਂ ਕਿੱਥੇ ਗੈਰ-ਕਾਨੂੰਨੀ ਸੀ। ਜਦੋਂ ਡੀਲਰ ਸਾਰਾ ਕੁਝ ਵੇਚ ਕੇ ਚਲਾ ਗਿਆ, ਉਸ ਦਾ ਘਰ ਵਾਲਿਆਂ ਨਾਲ ਕੋਈ ਮਤਲਬ ਨਹੀਂ। ਗੈਂਗਸਟਰ ਪੈਦਾ ਨਹੀਂ ਹੁੰਦੇ, ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਹੀ ਬਣਦੇ ਹਨ। ਖੁਦ ਦੇਖ ਲਓ, ਹੁਣ ਬੰਦਾ ਕੀ ਕਰੇ? ਹੁਣ ਅਸੀਂ ਛੱਡਣਾ ਨਹੀਂ, ਯਾਦ ਰੱਖਣਾ। ਘਰ ਵਾਲਿਆਂ ਦਾ ਹਾਲ ਦੇਖਿਆ... ਹੁਣ ਬਸ ਹੋਰ ਕੁਝ ਨਹੀਂ ਕਹਿਣਾ, ਹੁਣ ਤੁਸੀਂ ਦੇਖਿਓ Wait and Watch

ਇਹ ਵੀ ਪੜ੍ਹੋ : ਦਿੱਲੀ: AC 'ਚ ਧਮਾਕੇ ਮਗਰੋਂ ਘਰ 'ਚ ਲੱਗੀ ਅੱਗ, ਪੰਜਾਬ ਤੋਂ ਪੁੱਤਰ ਨੂੰ ਮਿਲਣ ਆਏ ਬਜ਼ੁਰਗ ਜੋੜੇ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh