'ਰਾਜੋਆਣਾ' ਵਲੋਂ 11 ਜਨਵਰੀ ਤੋਂ ਭੁੱਖ-ਹੜਤਾਲ 'ਤੇ ਬੈਠਣ ਦਾ ਐਲਾਨ

12/27/2019 2:37:46 PM

ਲੁਧਿਆਣਾ (ਨਰਿੰਦਰ) : ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਸਜ਼ਾਯਾਫਤਾ ਬਲਵੰਤ ਸਿੰਘ ਰਾਜੋਆਣਾ 11 ਜਨਵਰੀ ਤੋਂ ਭੁੱਖ-ਹੜਤਾਲ 'ਤੇ ਬੈਠ ਜਾਣਗੇ। ਇਹ ਭੁੱਖ-ਹੜਤਾਲ ਰਾਸ਼ਟਰਪਤੀ ਕੋਲ ਪਿਛਲੇ 8 ਸਾਲਾਂ ਤੋਂ ਪੈਂਡਿੰਗ ਪਈ ਅਪੀਲ ਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਦੱਸਿਆ ਕਿ ਰਾਜੋਆਣਾ ਪਹਿਲਾਂ ਵੀ 2 ਵਾਰ ਭੁੱਖ-ਹੜਤਾਲ ਕਰ ਚੁੱਕੇ ਹਨ।

àਰਾਜੋਆਣਾ ਨੇ ਭੁੱਖ-ਹੜਤਾਲ ਦਾ ਐਲਾਨ ਆਪਣੀ ਭੈਣ ਨੂੰ ਲਿਖੇ ਇਕ ਪੱਤਰ 'ਚ ਕੀਤਾ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਉਹ ਸਿੱਖ ਮਸਲਿਆਂ ਨੂੰ ਲੈ ਕੇ ਦੁਬਾਰਾ ਭੁੱਖ-ਹੜਤਾਲ 'ਤੇ ਬੈਠਣਗੇ। ਕਮਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਸਬੰਧੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਕੋਈ ਵੀ ਸੰਜੀਦਗੀ ਨਹੀਂ ਦਿਖਾ ਰਿਹਾ, ਜਿਸ ਕਾਰਨ ਮਜਬੂਰਨ ਉਸ ਨੂੰ ਭੁੱਖ-ਹੜਤਾਲ 'ਤੇ ਬੈਠਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਰਹੇ ਕਿਰਪਾਲ ਸਿੰਘ ਬਡੂੰਗਰ ਅਤੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉਨ੍ਹਾਂ ਨੂੰ ਦੋ ਵਾਰੀ ਲਿਖਤੀ ਭਰੋਸਾ ਦੇ ਚੁੱਕੇ ਹਨ ਪਰ ਭੁੱਖ-ਹੜਤਾਲ ਖਤਮ ਕਰਨ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ।

ਰਾਜੋਆਣਾ ਦੀ ਭੈਣ ਨੇ ਕਿਹਾ ਕਿ ਨਾ ਹੀ ਉਨ੍ਹਾਂ ਨੂੰ ਕੋਈ ਸੀਨੀਅਰ ਵਕੀਲ ਮੁਹੱਈਆ ਕਰਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਕਮਲਜੀਤ ਕੌਰ ਨੇ ਕਿਹਾ ਕਿ ਗ੍ਰਹਿ ਮੰਤਰੀ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਨਹੀਂ ਕਰਵਾਈ ਜਾ ਰਹੀ।

Babita

This news is Content Editor Babita