ਅਕਾਲੀ ਦਲ ਨੂੰ ਵੱਡਾ ਝਟਕਾ, ਬਲਜਿੰਦਰ ਸਿੰਘ ਵਿਰਕ ਸੈਂਕੜੇ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਲ

11/27/2017 1:30:13 PM

ਫੱਤੂਢੀਂਗਾ (ਘੁੰਮਣ)— ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦ ਟਕਸਾਲੀ ਅਕਾਲੀ ਪਰਿਵਾਰ ਦਾ ਆਗੂ ਬਲਜਿੰਦਰ ਸਿੰਘ ਵਿਰਕ (ਸਪੇਨ) ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਸਦਾ ਲਈ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਿਆ ਅਤੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਜੁਆਇਨ ਕਰ ਗਿਆ। ਪਿੰਡ ਸੈਫਲਾਬਾਦ ਵਿਖੇ ਕਰਵਾਏ ਪ੍ਰਭਾਵਸ਼ਾਲੀ ਇਕੱਠ ਦੌਰਾਨ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬਲਜਿੰਦਰ ਸਿੰਘ ਵਿਰਕ ਸਪੇਨ ਨੂੰ ਉਸ ਦੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਲ ਕੀਤਾ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।


ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਖਿਆ ਕਿ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਦਾ ਪਾਰਟੀ 'ਚ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ। ਸਮਾਗਮ ਦੌਰਾਨ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਨਾਲ ਸਤਿੰਦਰ ਸਿੰਘ ਚੀਮਾ ਸੈਕਟਰੀ, ਰਵਿੰਦਰ ਕੁਮਾਰ ਰਵੀ ਪੀ. ਏ., ਪਲਵਿੰਦਰ ਸਿੰਘ ਪੱਪਾ, ਆਸਾ ਸਿੰਘ ਵਿਰਕ ਬਲਾਕ ਪ੍ਰਧਾਨ ਕਾਂਗਰਸ, ਬੱਬੂ ਖੈੜਾ ਜ਼ਿਲਾ ਵਾਈਸ ਪ੍ਰਧਾਨ ਕਾਂਗਰਸ, ਜਸਵੰਤ ਸਿੰਘ ਭੰਡਾਲ, ਜਗਤਾਰ ਸਿੰਘ ਜੱਗਾ, ਬਲਵਿੰਦਰ ਸਿੰਘ ਘੁੰਮਣ, ਵਿਜੈ ਕੁਮਾਰ ਗੋਇਲ, ਜਸਵਿੰਦਰ ਸਿੰਘ ਆੜÎ੍ਹਤੀ, ਇੰਦਰਜੀਤ ਰਾਣਾ, ਦਲਬੀਰ ਸਿੰਘ ਸੈਫਲਾਬਾਦ, ਮਨਜੀਤ ਸਿੰਘ, ਬਲਜਿੰਦਰ ਸਿੰਘ ਸਪੇਨ ਤੇ ਮੰਗਲ ਸਿੰਘ ਦੁਬਈ ਸਾਰੇ ਕਾਂਗਰਸੀ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਪਿੰਡ ਸੈਫਲਾਬਾਦ ਦੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਵਾਲੇ ਆਗੂਆਂ 'ਚ ਦਲਬੀਰ ਸਿੰਘ ਬੀਰਾ, ਗੁਰਮਖ ਸਿੰਘ, ਬਲਜੀਤ ਸਿੰਘ ਖਾਲਸਾ, ਜੱਗਾ ਸਿੰਘ, ਬਿਕਰ ਸਿੰਘ ਜੌਹਲ, ਬਖਸ਼ੀਸ਼ ਸਿੰਘ, ਸੋਹਣ ਸਿੰਘ, ਡਾ. ਜੰਗੀਰ ਸਿੰਘ, ਪਾਲ ਸਿੰਘ, ਜੀਤ ਸਿੰਘ, ਤੀਰਥ ਸਿੰਘ, ਭਜਨ ਸਿੰਘ, ਸੁਰਿੰਦਰ ਸਿੰਘ, ਪਟਵਾਰ ਸਿੰਘ, ਕਸ਼ਮੀਰ ਸਿੰਘ, ਕੰਵਲਜੀਤ ਸਿੰਘ, ਕਿੰਦਾ, ਪਾਲ ਸਿੰਘ, ਦਿਆਲ ਸਿੰਘ, ਸਰਵਣ ਸਿੰਘ ਅਤੇ ਜੋਗਿੰਦਰ ਸਿੰਘ ਤੋਂ ਇਲਾਵਾ ਸੈਂਕੜੇ ਲੋਕ ਹਾਜ਼ਰ ਸਨ।