2022 ’ਚ ਪੰਜਾਬ ’ਚ ‘ਆਪ’ ਨੂੰ ਜਿਤਾਓ, 2024 ’ਚ ਕੇਜਰੀਵਾਲ ਬਣਨਗੇ ਪ੍ਰਧਾਨ ਮੰਤਰੀ : ਬਲਜਿੰਦਰ ਕੌਰ

03/21/2021 7:44:57 PM

ਬਾਘਾਪੁਰਾਣਾ:  ਮੋਗਾ ਦੇ ਬਾਘਾਪੁਰਾਣਾ ’ਚ ਆਮ ਆਦਮੀ ਪਾਰਟੀ ਵਲੋਂ ਕਿਸਾਨ ਮਹਾ-ਸੰਮੇਲਨ ਚੱਲ ਰਿਹਾ ਹੈ। ਇਸ ਰੈਲੀ ’ਚ ਬੋਲਦੇ ਹੋਏ ਤਲਵੰਡੀ ਸਾਬੋ ਤੋਂ ਐਮ ਐੱਲ ਏ. ਬਲਜਿੰਦਰ ਕੌਰ ਨੇ ਅਕਾਲੀਆਂ ਤੇ ਕਾਂਗਰਸ ਸਰਕਾਰ ’ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੀ ਸਰਕਾਰ ਨੇ ਮਿਲ ਕੇ ਪੰਜਾਬ ਦੀ ਧਰਤੀ ਜਿਹੜੀ ਕਦੇ ਪੰਜ ਦਰਿਆਵਾਂ ਦੀ ਧਰਤੀ ਹੋਇਆ ਕਰਦੀ ਸੀ ਉਹ ਅੱਜ 3 ਦਰਿਆਵਾਂ ’ਚ ਸਿਮਟ ਕੇ ਰਹਿ ਗਈ ਹੈ। ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਸੀ ਪਰ ਮਾੜੀਆਂ ਸਰਕਾਰ ਨੇ ਇਸ ਪੰਜਾਬ ’ਚ ਨਸ਼ਿਆਂ ਦੇ ਹੜ੍ਹ ਵਗਾ ਦਿੱਤੇ।

ਇਹ ਵੀ ਪੜ੍ਹੋ: ਬਾਘਾਪੁਰਾਣਾ ’ਚ ਬੋਲੀ ਅਨਮੋਲ ਗਗਨ ਮਾਨ, ਸਾਡੀ ਸਰਕਾਰ ਆਉਣ ’ਤੇ ਪੰਜਾਬੀਆਂ ਨੂੰ ਦੁੱਖ ਦੇਣ ਵਾਲਿਆਂ ਨੂੰ ਸੁੱਟਾਂਗੇ ਜੇਲ੍ਹ

ਉਨ੍ਹਾਂ ਕਿਹਾ ਕਿ ਪਿਛਲੇ ਲਮੇਂ ਸਮੇਂ ਤੋਂ ਪੰਜਾਬ ਦਾ ਕਿਸਾਨ , ਪੰਜਾਬ ਦੀ ਮਤਾਵਾਂ, ਪੰਜਾਬ ਦੇ ਬੱਚੇ, ਦੇਸ਼ ਦਾ ਅੰਨਦਾਤਾ ਲਗਾਤਾਰ ਦਿੱਲੀ ਦੇ ਬਾਰਡਰਾਂ ’ਤੇ ਬੈਠਾ ਹੈ।ਜਿਨ੍ਹਾਂ ਨੇ ਦੀਵਾਲੀ ਵਰਗੇ ਤਿਉਹਾਰ, ਨਵੇਂ ਸਾਲ ਦੀ ਸ਼ੁਰੂਆਤ ਆਪਣੇ ਘਰਾਂ ’ਚੋਂ ਕਰਨੀ ਸੀ ਪਰ ਇਨ੍ਹਾਂ ਸਰਕਾਰਾਂ ਨੇ ਕਾਲੇ ਕਾਨੂੰਨ ਪਾਸ ਕਰਕੇ ਇਨ੍ਹਾਂ  ਕਿਸਾਨਾਂ ਨੂੰ ਇੰਨਾ ਕੁ ਮਜ਼ਬੂਰ ਕਰ ਦਿੱਤਾ ਕਿ ਉਹ ਆਪਣੇ ਘਰ-ਬਾਹਰ ਛੱਡ ਕੇ ਸੜਕਾਂ ’ਤੇ ਪੋਹ ਮਾਗ ਦੀਆਂ ਰਾਤਾਂ ਦਿੱਲੀ ਦੀਆਂ ਸੜਕਾਂ ’ਤੇ ਕੱਟ ਰਹੇ ਹਨ।

ਇਹ ਵੀ ਪੜ੍ਹੋ:ਕੈਪਟਨ ਸਾਹਿਬ! ਕੀ ਕੋਰੋਨਾ ਇਕੱਲਾ ਪੰਜਾਬ ’ਚ ਘੁੰਮ ਰਿਹਾ ਹੈ ਚੋਣਾਂ ਵਾਲੇ ਸੂਬੇ ਪੱਛਮੀ ਬੰਗਾਲ ’ਚ ਨਹੀਂ

ਉਨ੍ਹਾਂ ਸੁਖਬੀਰ ਬਾਦਲ ’ਤੇ ਵਰਦੇ ਹੋਏ ਕਿਹਾ ਕਿ ਉਹ ਕਹਿੰਦੇ ਹਨ ਕਿ ਅਕਾਲੀ ਦਲ ਦੀ ਸਰਕਾਰ ਬਣਾ ਦਿਓ ਕਿ ਅਸੀਂ ਕਿਸਾਨਾਂ ਨੂੰ ਮੋਟਰਾਂ ਦੇ ਦੇਵਾਂਗੇ।ਪਰ ਮੈਂ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਤੁਸੀਂ ਪੰਜਾਬ ਨੂੰ ਕੈਲਫੋਰਨੀਆਂ ਬਣਾਉਣਾ ਸੀ। ਉਹ ਸਭ ਕਿੱਥੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬਜਟ ਤੋਂ ਬਣਾਉਣ ਵਾਸਤੇ ਬਿਹਾਰ ਤੋਂ ਪ੍ਰਸ਼ਾਤ ਕਿਸ਼ੋਰ ਨੂੰ ਕਿਉਂ ਲੈ ਕੇ ਆਏ। ਆਮ ਆਦਮੀ ਪਾਰਟੀ ਤੁਹਾਨੂੰ ਦੱਸ ਦੇਵੇਗੀ ਕਿ ਬਜਟ ਕਿਵੇਂ ਬਣਦਾ ਹੈ। ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਲਈ ਹਰ ਚੀਜ਼ ਨੂੰ ਮੁੱਹਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ 2022 ’ਚ ਪੰਜਾਬ ’ਚ ‘ਆਪ’ ਨੂੰ ਜਿਤਾਉ, 2024 ’ਚ ਕੇਜਰੀਵਾਲ ਪ੍ਰਧਾਨ ਮੰਤਰੀ ਬਣਨਗੇ।

ਇਹ ਵੀ ਪੜ੍ਹੋ: ਮਾਨਸਾ: ਮੋਟਰ ਸਾਇਕਲ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ

Shyna

This news is Content Editor Shyna