ਭਾਰਤ-ਪਾਕਿ ਰੇਂਜਰਾਂ ਨੇ ਬਕਰੀਦ ਮੌਕੇ ਵੰਡੀ ਮਿਠਾਈ (ਵੀਡੀਓ)
Wednesday, Aug 22, 2018 - 04:55 PM (IST)
ਫਾਜ਼ਿਲਕਾ (ਬਿਊਰੋ) - ਈਦ-ਉਲ-ਜੁਹਾ ਮੌਕੇ ਭਾਰਤ-ਪਾਕਿ ਸਰਹੱਦ ਦੀ ਸਾਦਕੀ ਚੌਕੀ 'ਤੇ ਕੁਝ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਮੌਕੇ ਭਾਰਤ-ਪਾਕਿ ਸੈਨਿਕਾਂ ਨੇ ਇਕ ਦੂਜੇ ਨੂੰ ਮਿਠਾਈਆਂ ਵੰਡ ਕੇ ਬਕਰੀਦ ਦੇ ਪਵਿੱਤਰ ਦਿਹਾੜੇ 'ਤੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਬੀ. ਐੱਸ. ਐੱਫ ਦੇ ਕਮਾਂਡੇਟ ਰਤਨ ਬਗੜਿਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਹੋਵੇ ਜਾਂ ਈਦ ਦਾ, ਦੋਵੇਂ ਦੇਸ਼ਾਂ ਵਲੋਂ ਤਿਉਹਾਰਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਮਿਠਾਈਆਂ ਵੰਡੀਆਂ ਜਾਂਦੀਆਂ ਹਨ।
ਦੱਸਣਯੋਗ ਹੈ ਕਿ ਇਸ ਮੌਕੇ ਪਾਕਿਸਤਾਨ ਦੇ ਵਿੰਗ ਕਮਾਂਡਰ ਖੁਰੱਮ ਹੁਸੈਨ 'ਤੇ ਭਾਰਤ ਵਲੋਂ ਬੀ. ਐੱਸ. ਐੱਫ. ਦੇ ਕਮਾਂਡੇਂਟ ਮਯੰਕ ਤ੍ਰਿਵੇਦੀ ਨੇ ਸ਼ਿਰਕਤ ਕੀਤੀ ਤੇ ਚੰਦ ਮਿੰਟਾਂ ਲਈ ਭਾਰਤ ਪਾਕਿਸਤਾਨ ਵਿਚਾਲੇ ਲੱਗੇ ਬੈਰੀਗੇਟ ਨੂੰ ਹਟਾ ਦਿੱਤਾ।
