ਬਾਜਵਾ ਦਾ ਬਾਦਲਾਂ ''ਤੇ ਤਿੱਖਾ ਵਾਰ, ਸਦਭਾਵਨਾ ਰੈਲੀ ''ਚ ਭੀੜ ਇਕੱਠੀ ਕਰਨ ਲਈ ਵੰਡੇ ਗਏ ਨੋਟ

11/25/2015 5:27:48 PM


ਹੁਸ਼ਿਆਰਪੁਰ— ਅਕਾਲੀ ਦਲ ਦੀ ਵਿਰੋਧੀ ਪਾਰਟੀ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਬਠਿੰਡਾ ਵਿਚ ਰੈਲੀ ਨੂੰ ਸਫਲ ਬਣਾਉਣ ਲਈ ਅਕਾਲੀ ਦਲ ਵਲੋਂ ਰੈਲੀ ''ਚ ਸ਼ਾਮਲ ਹੋਣ ਵਾਲਿਆਂ ਨੂੰ 500-500 ਦੇ ਨੋਟ ਅਤੇ ਇਕ ਸ਼ਰਾਬ ਦੀ ਬੋਤਲ ਦੀ ਦਿੱਤੀ ਗਈ ਹੈ। 
ਹੁਸ਼ਿਆਰਪੁਰ ਪੁੱਜੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰੈਲੀ ਲਈ ਵੀ ਬਾਦਲਾਂ ਵਲੋਂ ਚੋਣਾਂ ਵਾਲੀ ਨੀਤੀ ਅਪਣਾਈ ਗਈ। ਬਾਜਵਾ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੇ ਪੈਸੇ ਦੇ ਕੇ ਲੋਕਾਂ ਦੀ ਵੱਡੀ ਭੀੜ ਇਕੱਠੀ ਕੀਤੀ। ਬਾਜਵਾ ਦਾ ਇਹ ਵੀ ਕਹਿਣਾ ਹੈ ਕਿ ਸਦਭਾਵਨਾ ਰੈਲੀ ਦੌਰਾਨ ਅਕਾਲੀ ਦਲ ਸਰਕਾਰ ਆਪਣੀ ਨੱਕ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। 
ਦੱਸਣ ਯੋਗ ਹੈ ਕਿ ਸੋਮਵਾਰ ਨੂੰ ਬਠਿੰਡਾ ''ਚ ਅਕਾਲੀਆਂ ਵਲੋਂ ਸਦਭਾਵਨਾ ਰੈਲੀ ਕੀਤੀ ਗਈ ਸੀ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਨਤਾ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਕਈ ਮੰਤਰੀਆਂ ਨੇ ਇਸ ਰੈਲੀ ''ਚ ਸ਼ਿਰਕਤ ਕੀਤੀ ਸੀ। ਇਸ ਰੈਲੀ ''ਚ ਲੱਖਾਂ ਦੇ ਹਿਸਾਬ ਨਾਲ ਜਨਤਾ ਦਾ ਵੱਡਾ ਇਕੱਠ ਹੋਇਆ ਸੀ।

Tanu

This news is News Editor Tanu