ਵਿਸਾਖੀ ਦੇ ਪਵਿੱਤਰ ਤਿਓਹਾਰ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ''ਚ ਤਿਆਰੀਆਂ ਜ਼ੋਰਾਂ-ਸ਼ੋਰਾਂ ''ਤੇ

04/09/2018 6:05:06 PM

ਅੰਮ੍ਰਿਤਸਰ : ਵਿਸਾਖੀ ਦੇ ਪਵਿੱਤਰ ਤਿਓਹਾਰ ਨੂੰ ਲੈ ਕੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਸਜਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਹੋਰ ਵੀ ਸੁਨਿਹਰਾ ਬਣਾਇਆ ਜਾ ਰਿਹਾ ਹੈ। 
ਜਾਣਕਾਰੀ ਮੁਤਾਬਕ ਮੁੱਖ ਮਾਰਗ ਦੇ ਗੁੰਬਦ 'ਤੇ ਸੋਨਾ ਜੜਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਗੁਬੰਦ 'ਤੇ ਸੁਨਿਹਰੀ ਗੋਲ ਪਲੇਟਾਂ ਸਜਾਈਆਂ ਜਾ ਰਹੀਆਂ ਹਨ। ਕਾਰੀਗਰ ਸੋਨੇ ਦੇ ਵਰਕ ਨੂੰ ਤਿਆਰ ਕਰਕੇ ਪਲੇਟਾਂ ਤਿਆਰ ਕਰ ਰਹੇ ਹਨ। 
ਉੱਤਰ ਭਾਰਤ 'ਚ ਖਾਸ ਕਰਕੇ ਪੰਜਾਬ 'ਚ ਵਿਸਾਖੀ ਦਾ ਤਿਓਹਾਰ ਊਰਜਾ ਤੇ ਮਨੁੱਖੀ ਭਾਈਚਾਰੇ ਦਾ ਤਿਓਹਾਰ ਮੰਨਿਆ ਜਾਂਦਾ ਹੈ। ਹਿੰਦੂਆਂ ਲਈ ਵਿਕ੍ਰਮੀ ਕੈਲੰਡਰ ਮੁਤਾਬਕ ਇਕ ਵਿਸਾਖੀ ਨੂੰ ਨਵੇਂ ਸਾਲ ਦਾ ਆਗਾਜ਼ ਹੁੰਦਾ ਹੈ। ਇਸ ਮੌਕੇ 'ਤੇ ਕਣਕ ਦੀ ਫਸਲ ਨੂੰ ਕੱਟਣ ਦੀ ਤਿਆਰੀ ਹੁੰਦੀ ਹੈ।