''ਬਹੁਜਨ ਫਰੰਟ ਪੰਜਾਬ'' ਵੱਲੋਂ ਭੁੱਖ ਹੜਤਾਲ ਦੂਸਰੇ ਦਿਨ ਵੀ ਜਾਰੀ

09/04/2019 12:53:41 AM

ਫਗਵਾੜਾ,(ਹਰਜੋਤ, ਰੁਪਿੰਦਰ ਕੌਰ, ਜਲੋਟਾ) : ਦਿੱਲੀ ਦੇ ਤੁਗਲਕਾਬਾਦ ਸਥਿਤ ਪ੍ਰਾਚੀਨ ਗੁਰੂ ਰਵਿਦਾਸ ਮੰਦਰ ਦੀ ਮੁੜ ਉਸਾਰੀ ਦੀ ਮੰਗ ਨੂੰ ਲੈ ਕੇ ਸੰਤ ਸਮਾਜ ਦੇ ਸੱਦੇ 'ਤੇ 'ਬਹੁਜਨ ਫਰੰਟ ਪੰਜਾਬ' ਵੱਲੋਂ ਫਗਵਾੜਾ ਦੇ ਤਹਿਸੀਲ ਕੰਪਲੈਕਸ ਵਿਖੇ ਬੀਤੇ ਦਿਨ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਸਰੇ ਦਿਨ ਵਿਚ ਦਾਖਲ ਹੋ ਗਈ। ਅੱਜ ਦੂਸਰੇ ਦਿਨ ਭੁੱਖ ਹੜਤਾਲ 'ਤੇ ਬੈਠਣ ਵਾਲਿਆਂ 'ਚ ਸੰਤ ਉਮੇਸ਼ ਦਾਸ ਪ੍ਰੇਮਪੁਰਾ, ਹਰਭਜਨ ਖਲਵਾੜਾ, ਚਿਰੰਜੀ ਲਾਲ ਕਾਲਾ, ਪਰਮਿੰਦਰ ਪਲਾਹੀ, ਸਤਵੀਰ ਸੰਧੂ, ਪਰਮਜੀਤ ਖਲਵਾੜਾ, ਡਾ. ਸਤੀਸ਼ ਸੁਮਨ, ਯਸ਼ ਬਰਨਾ, ਸਿੰਗਰ ਮਲਕੀਤ ਬਬੇਲੀ, ਦੇਸਰਾਜ ਕਾਂਸ਼ੀ ਨਗਰ, ਡਾ. ਗੁਰਦੇਵ ਚੰਦ, ਹਰਮੇਸ਼ ਕਾਲਾ, ਯਸ਼ ਖਲਵਾੜਾ, ਨਰਿੰਦਰ ਸਿੰਘ ਗੰਢਵਾਂ, ਬਿਸ਼ੰਭਰ ਨਾਥ, ਬਲਵੀਰ ਬੇਗਮਪੁਰਾ, ਕਰਨ ਬੰਗਾ, ਸਤੀਸ਼ ਬੰਟੀ, ਬਲਵੀਰ ਆਬਾਦੀ, ਹੈਪੀ ਕਾਂਸ਼ੀ ਨਗਰ ਸ਼ਾਮਲ ਹਨ।

ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਸੰਪ੍ਰਦਾਇ ਸੋਸਾਇਟੀ ਦੇ ਚੇਅਰਮੈਨ ਸੰਤ ਮਹਿੰਦਰ ਪਾਲ ਪੰਡਵਾਂ, ਪ੍ਰਧਾਨ ਸੰਤ ਕੁਲਵੰਤ ਰਾਮ ਭਰੋ ਮਜਾਰਾ, ਸੰਤ ਨਿਰਮਲ ਸਿੰਘ ਜਨਰਲ ਸਕੱਤਰ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਸਾਈਂ ਪੱਪਲ ਸ਼ਾਹ ਭਰੋਮਜਾਰਾ ਆਦਿ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਭੁੱਖ ਹੜਤਾਲ ਦੇ ਬੈਠੇ ਮੈਂਬਰਾਂ ਨੂੰ ਆਸ਼ੀਰਵਾਦ ਦਿੱਤਾ। ਸੰਤ ਮਹਿੰਦਰ ਪਾਲ ਪੰਡਵਾਂ ਨੇ ਦੱਸਿਆ ਕਿ ਉਨ੍ਹਾਂ ਦੀ ਦਿੱਲੀ ਵਿਖੇ ਨੁਮਾਇੰਦਿਆਂ ਨਾਲ ਗੱਲ ਹੋਈ ਹੈ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਤੁਗਲਕਾਬਾਦ ਮੰਦਰ ਦੇ ਮਸਲੇ ਨੂੰ 13 ਸਤੰਬਰ ਤਕ ਹਲ ਕਰ ਲਿਆ ਜਾਵੇਗਾ। ਜਿਨ੍ਹਾਂ 96 ਮੈਂਬਰਾਂ ਉੱਪਰ ਦਿੱਲੀ ਵਿਖੇ ਪਰਚੇ ਦਰਜ ਹੋਏ ਹਨ, ਉਹ ਵਾਪਸ ਲਏ ਜਾਣਗੇ। ਜਲੰਧਰ ਵਿਖੇ ਜੋ ਰੇਲਵੇ ਪੁਲਸ ਵਲੋਂ 149 ਵਿਅਕਤੀਆਂ 'ਤੇ ਪਰਚੇ ਦਰਜ ਕੀਤੇ ਗਏ ਹਨ ਉਹ ਵੀ ਰੱਦ ਕੀਤੇ ਜਾਣਗੇ।

ਇਸ ਮੌਕੇ ਐਡਵੋਕੇਟ ਕੁਲਦੀਪ ਭੱਟੀ, ਰਣਦੀਪ ਕੈਲੇ, ਹਰਭਜਨ ਸੁਮਨ, ਅਸ਼ੋਕ ਸੰਧੂ, ਪਰਮਜੀਤ ਬੰਗੜ, ਜੱਸੀ ਤੱਲ੍ਹਣ, ਡਾ. ਜਗਦੀਸ਼, ਅਮਰਜੀਤ ਖੁੱਤਣ, ਪੁਸ਼ਪਿੰਦਰ ਕੌਰ ਅਠੌਲੀ, ਜਸਵਿੰਦਰ ਪੰਡਵਾਂ, ਚਰਨਜੀਤ ਜੱਖੂ, ਇੰਜੀਨੀਅਰ ਪ੍ਰਦੀਪ ਮੱਲ, ਸੰਦੀਪ ਕੁਮਾਰ, ਬਲਵੀਰ ਆਬਾਦੀ, ਮਾਸਟਰ ਸੁਖਦੇਵ, ਮਨੋਹਰ ਲਾਲ ਜੱਖੂ, ਸੁਲੱਖਣ ਪੰਡਵਾਂ, ਨਰਿੰਦਰ ਪੰਡਵਾਂ, ਹਰਨਾਮ, ਲੇਖਰਾਜ ਜਮਾਲਪੁਰ, ਗੋਰਾ ਚੱਕ ਪ੍ਰੇਮਾ, ਬਿੱਟੂ ਮੇਹਟਾਂ, ਲਹਿੰਬਰ ਬਲਾਲੋਂ, ਗੁਰਮੀਤ ਸੁੰਨੜਾਂ, ਸੋਨੂੰ, ਸਤਨਾਮ ਸਿੱਧੂ ਸਰਪੰਚ, ਪਰਮਜੀਤ ਉੱਚਾ ਪਿੰਡ, ਤਰਸੇਮ ਚੁੰਬਰ, ਰਾਮ ਸਰੂਪ ਚੰਬਾ ਵੀ ਹਾਜ਼ਰ ਸਨ।