ਖ਼ਰਾਬ ਮੌਸਮ : ਇਕ ਫਲਾਈਟ ਰੱਦ, 16 ਫਲਾਈਟਾਂ  ਦੇ ਸਮੇਂ ’ਤੇ ਪਿਆ ਅਸਰ

08/21/2018 6:17:27 AM

ਚੰਡੀਗਡ਼੍ਹ, (ਲਲਨ)- ਸ਼ਹਿਰ ਵਿਚ ਮੌਸਮ ਖ਼ਰਾਬ ਹੋਣ ਕਾਰਨ ਚੰਡੀਗਡ਼੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਅਾਪ੍ਰੇਟ ਹੋਣ ਵਾਲੀ ਇਕ ਫਲਾਈਟ ਰੱਦ ਹੋ ਗਈ ਅਤੇ 16 ਫਲਾਈਟਾਂ ਨੇ ਨਿਰਧਾਰਤ ਸਮੇਂ ਤੋਂ ਕਰੀਬ 1 ਤੋਂ 5 ਘੰਟੇ ਲੇਟ ਉਡਾਣ ਭਰੀ।  ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਦੀਪੇਸ਼ ਜੋਸ਼ੀ ਅਨੁਸਾਰ ਮੌਸਮ ਕਾਫ਼ੀ ਖ਼ਰਾਬ ਸੀ, ਜਿਸ ਕਾਰਨ ਵਿਜ਼ੀਬਿਲਟੀ  800 ਤੋਂ 1200 ਮੀਟਰ ਤੱਕ ਪਾਈ ਗਈ, ਜੋ ਫਲਾਈਟਾਂ ਦੀ ਲੈਂਡਿੰਗ ਲਈ ਲੋਡ਼ੀਂਦੀ ਨਹੀਂ ਸੀ। ਇਸ ਕਾਰਨ ਫਲਾਈਟਾਂ ਲੇਟ ਹੋਈਆਂ।  
ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਪਾਈਸ ਜੈੱਟ ਦੀ ਚੰਡੀਗਡ਼੍ਹ-ਦਿੱਲੀ ਦੀ ਸਵੇਰੇ 8:20 ਵਜੇ ਦੀ ਫਲਾਈਟ ਖ਼ਰਾਬ ਵਿਜ਼ੀਬਿਲਟੀ ਦੇ ਚਲਦੇ ਰੱਦ ਕਰ ਦਿੱਤੀ ਗਈ। 16 ਫਲਾਈਟਾਂ ਲੇਟ ਹੋਣ ਨਾਲ ਮੁਸਾਫਰਾਂ ਨੂੰ ਪ੍ਰੇਸ਼ਾਨੀ ਹੋਈ। ਦਿੱਲੀ, ਮੁੰਬਈ,  ਕੋਲਕਾਤਾ,  ਕੁੱਲੂ, ਅਹਿਮਦਾਬਾਦ ਦੀਆਂ ਫਲਾਈਟਾਂ ਦੇਰੀ ਨਾਲ ਆਈਆਂ। ਮੌਸਮ ਖ਼ਰਾਬ ਹੋਣ ਤੋਂ ਬਾਅਦ ਮੁਸਾਫਰਾਂ ਨੂੰ ਜਹਾਜ਼ ਕੰਪਨੀ ਵੱਲੋਂ ਕੋਈ ਜਾਣਕਾਰੀ ਮੋਬਾਇਲ ’ਤੇ ਨਹੀਂ ਦਿੱਤੀ ਗਈ।  ਸਪਾਈਸ ਜੈੱਟ ਦੀ ਫਲਾਈਟ ਰੱਦ ਹੋਣ ਨਾਲ ਟਿਕਟ ਕਾਊਂਟਰ ’ਤੇ ਮੁਸਾਫਰਾਂ ਨੇ ਖੂਬ ਹੰਗਾਮਾ ਕੀਤਾ,  ਹਾਲਾਂਕਿ ਜਹਾਜ਼ ਕੰਪਨੀ ਨੇ ਮੁਸਾਫਰਾਂ ਦੇ ਪੈਸੇ ਰੀਫੰਡ ਕਰ ਦਿੱਤੇ।
ਇਨ੍ਹਾਂ ਫਲਾਈਟਾਂ ਦੇ ਸਮੇਂ ’ਤੇ ਪਿਆ ਅਸਰ
ਏਅਰ ਇੰਡੀਆ ਦੀ ਸਵੇਰੇ 7:25 ਵਜੇ ਦਿੱਲੀ ਜਾਣ ਵਾਲੀ ਫਲਾਈਟ ਦੁਪਹਿਰ 12 ਵਜੇ ਉਡੀ। ਸਵੇਰੇ 7:40 ਵਜੇ ਜੈੱਟ ਏਅਰਵੇਜ਼ ਦੀ ਦਿੱਲੀ ਜਾਣ ਵਾਲੀ ਫਲਾਈਟ 11:40 ਵਜੇ ਗਈ। ਇੰਡੀਗੋ ਦੀ ਸਵੇਰੇ 7:55 ਵਜੇ ਦਿੱਲੀ ਜਾਣ ਵਾਲੀ ਫਲਾਈਟ ਦੁਪਹਿਰ 1:05 ਵਜੇ ਗਈ। ਇੰਡੀਗੋ ਦੀ ਸਵੇਰੇ 8 ਵਜੇ ਸ਼੍ਰੀਨਗਰ ਦੀ ਫਲਾਈਟ ਦੁਪਹਿਰ 12:20 ਵਜੇ ਉਡੀ। ਏਅਰ ਇੰਡੀਆ ਦੀ ਸਵੇਰੇ 9:15 ਵਜੇ ਪੁਣੇ ਜਾਣ ਵਾਲੀ ਫਲਾਈਟ ਦੁਪਹਿਰ 12:35 ਵਜੇ ਉਡੀ। ਏਅਰ ਇੰਡੀਆ ਦੀ ਸਵੇਰੇ 9:40 ਵਜੇ ਕੁੱਲੂ ਜਾਣ ਵਾਲੀ ਫਲਾਈਟ ਦੁਪਹਿਰ 12:30 ਵਜੇ ਉਡੀ। ਸਵੇਰੇ 9:50 ਵਜੇ ਜੈੱਟ ਏਅਰਵੇਜ਼ ਦੀ ਦਿੱਲੀ ਜਾਣ ਵਾਲੀ ਫਲਾਈਟ 10:30 ਵਜੇ ਉਡੀ।  ਇੰਡੀਗੋ ਦੀ ਸਵੇਰੇ 10:45 ਵਜੇ ਬੈਂਗਲੁਰੂ ਜਾਣ ਵਾਲੀ ਫਲਾਈਟ 11:15 ਵਜੇ ਗਈ। ਇੰਡੀਗੋ ਦੀ ਸਵੇਰੇ 11:15 ਵਜੇ ਕੋਲਕਾਤਾ ਜਾਣ ਵਾਲੀ ਫਲਾਈਟ 3:45 ਵਜੇ ਗਈ। ਇਸੇ ਤਰ੍ਹਾਂ ਹੋਰ ਵੀ ਫਲਾਈਟਾਂ ਦੇਰੀ ਨਾਲ ਉਡੀਅਾਂ।