ਭੁਲੱਥ ਵਿਖੇ ਸਫਾਈ ਦਾ ਮਾੜਾ ਹਾਲ, ਲੋਕ ਪ੍ਰੇਸ਼ਾਨ

11/21/2017 6:32:02 AM

ਭੁਲੱਥ, (ਭੂਪੇਸ਼)- ਕਸਬਾ ਭੁਲੱਥ ਦੇ ਮੁਹੱਲਾ ਬੇਦੀ ਨਗਰ ਵਿਖੇ ਸਫਾਈ ਦਾ ਮਾੜਾ ਹਾਲ ਹੋਣ ਕਰਕੇ ਮੁਹੱਲਾ ਨਿਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਅਸਲ ਇਕ ਪ੍ਰਾਈਵੇਟ ਸਫਾਈ ਸੇਵਿਕਾ ਹੈ, ਜੋ ਮੁਹੱਲੇ ਦੇ ਘਰਾਂ 'ਚ 50 ਰੁਪਏ ਮਹੀਨਾ ਵਸੂਲ ਕਰਕੇ ਘਰਾਂ ਵਿਚੋਂ ਕੂੜਾ ਕਰਕਟ ਚੁੱਕਦੀ ਹੈ ਪਰ ਉਹ ਨਾ ਹੀ ਗਲੀ ਵਿਚ ਕੂੜਾ ਕਰਕਟ ਚੁੱਕਦੀ ਹੈ ਤੇ ਨਾ ਹੀ ਕਦੇ ਗਲੀਆਂ 'ਚ ਝਾੜੂ ਲਗਾਉਂਦੀ ਹੈ, ਜਿਸ ਕਰਕੇ ਗਲੀ 'ਚ ਉਂਜ ਹੀ ਕੂੜਾ ਕਰਕਟ ਪਿਆ ਰਹਿੰਦਾ ਹੈ।  
ਕਦੇ ਗਲੀਆਂ 'ਚ ਝਾੜੂ ਤਕ ਨਹੀਂ ਲਗਾਇਆ ਜਾਂਦਾ, ਜਦ ਕਿ ਇਸ ਦੇ ਉਲਟ ਕਈ ਵਾਰਡਾਂ ਵਿਚ ਸਫਾਈ ਦਾ ਕੰਮ ਕਰਨ ਵਾਲੇ ਹਰ ਰੋਜ਼ ਕੂੜਾ ਕਰਕਟ ਚੁੱਕਣ ਦੇ ਨਾਲ-ਨਾਲ ਗਲੀਆਂ ਦੀ ਨਿੱਤ ਸਫਾਈ ਵੀ ਕਰਦੇ ਹਨ ਪਰ ਇਸ ਵਾਰਡ ਵਿਚ ਆਉਂਦੀ ਸਫਾਈ ਸੇਵਿਕਾ ਗਲੀਆਂ ਵਿਚ ਝਾੜੂ ਲਗਾਉਣਾ ਤੇ ਗਲੀ ਵਿਚੋਂ ਕੂੜਾ ਚੁੱਕਣਾ ਮੁਨਾਸਿਬ ਨਹੀਂ ਸਮਝਦੀ। ਲੋਕਾਂ ਦੀ ਕਾਰਜ ਸਾਧਕ ਅਫਸਰ ਕੋਲੋਂ ਮੰਗ ਹੈ ਕਿ ਇਸ ਵਾਰਡ ਦੀਆਂ ਗਲੀਆਂ ਦੀ ਸਾਫ-ਸਫਾਈ ਕਰਵਾਉਣ ਅਤੇ ਕੂੜਾ-ਕਰਕਟ ਚੁਕਾਉਣ ਲਈ ਸਖਤੀ ਨਾਲ ਹੁਕਮ ਜਾਰੀ ਕੀਤੇ ਜਾਣ।