ਘਰ ਦੇ ਬਾਹਰ ਖੇਡ ਰਿਹਾ ਬੱਚਾ ਗਾਇਬ, ਬਾਕੀ ਬੱਚਿਆਂ ਨੇ ਕਿਹਾ ਕਬਾੜੀਆ ਚੁੱਕ ਕੇ ਲੈ ਗਿਆ

09/24/2020 6:01:53 PM

ਲੁਧਿਆਣਾ (ਰਾਜ) : ਜੀਵਨ ਨਗਰ ਇਲਾਕੇ 'ਚ ਘਰ ਦੇ ਬਾਹਰ ਖੇਡ ਰਿਹਾ ਬੱਚਾ ਅਚਾਨਕ ਗਾਇਬ ਹੋ ਗਿਆ। ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ 'ਤੇ ਪਹੁੰਚੀ। ਲਾਪਤਾ ਹੋਏ ਬੱਚੇ ਦਾ ਨਾਂ ਵਿਕਰਮ ਕੁਮਾਰ ਹੈ, ਜੋ ਕਿ 9 ਸਾਲ ਦਾ ਹੈ। ਉਸ ਦੇ ਸਾਥੀ ਬੱਚਿਆਂ ਨੇ ਦੱਸਿਆ ਕਿ ਇਕ ਕਬਾੜ ਖਰੀਦਣ ਵਾਲਾ ਆਇਆ ਸੀ, ਜੋ ਕਿ ਵਿਕਰਮ ਨੂੰ ਆਪਣੇ ਨਾਲ ਲੈ ਗਿਆ। ਫਿਲਹਾਲ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ ਬੱਚੇ ਨੂੰ ਨਾਜ਼ਾਇਜ ਹਿਰਾਸਤ 'ਚ ਰੱਖਣ ਦਾ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਰਾਜੂ ਸਾਹਨੀ ਦੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਫੈਕਟਰੀ 'ਚ ਕੰਮ ਕਰਦੇ ਹਨ। ਜਦੋਂ ਉਹ ਕੰਮ 'ਤੇ ਚਲੇ ਜਾਂਦੇ ਹਨ ਤਾਂ ਪਿੱਛੇ ਉਸ ਦੇ ਬੱਚੇ ਇਕੱਲੇ ਹੀ ਹੁੰਦੇ ਹਨ। ਐਤਵਾਰ ਦੀ ਦੁਪਹਿਰ ਨੂੰ ਉਸ ਦੇ ਬੱਚੇ ਬਾਹਰ ਖੇਡ ਰਹੇ ਸਨ।

 ਇਹ ਵੀ ਪੜ੍ਹੋ : ਸੈਰ ਕਰਦੇ ਪਤੀ-ਪਤਨੀ 'ਤੇ ਅੱਧੀ ਦਰਜਨ ਤੋਂ ਵਧ ਹਮਲਾਵਰਾਂ ਨੇ ਕੀਤਾ ਹਮਲਾ, ਪਤੀ ਜ਼ਖ਼ਮੀ 

ਅਚਾਨਕ ਉਸ ਦਾ 9 ਸਾਲ ਦਾ ਲੜਕਾ ਲਾਪਤਾ ਹੋ ਗਿਆ। ਜਦੋਂ ਉਸ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਉਸ ਦੀ ਕਾਫੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬੱਚਾ ਨਹੀਂ ਮਿਲਿਆ। ਜਦੋਂ ਪੁਲਸ ਨੇ ਵੇਹੜੇ ਦੇ ਬਾਕੀ ਬੱਚਿਆਂ ਤੋਂ ਵਿਕਰਮ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਵਿਕਰਮ ਨੂੰ ਆਪਣੇ ਨਾਲ ਲੈ ਗਿਆ ਹੈ। ਰਾਜੂ ਸਾਹਨੀ ਦਾ ਕਹਿਣਾ ਹੈ ਕਿ ਵਿਹੜੇ ਦੇ ਬਾਕੀ ਬੱਚਿਆਂ ਦਾ ਕਹਿਣਾ ਹੈ ਕਿ ਉਹ ਵਿਅਕੀਤ ਪਹਿਲਾਂ ਵੀ ਇਲਾਕੇ 'ਚ ਆਉਂਦਾ-ਜਾਂਦਾ ਹੈ, ਜੋ ਕਿ ਕਬਾੜ ਚੁੱਕਣ ਦਾ ਕੰਮ ਕਰਦਾ ਹੈ ਪਰ ਉਨ੍ਹਾਂ ਨੇ ਆਸ-ਪਾਸ ਉਸ ਬਾਰੇ ਪੁੱਛਿਆ ਪਰ ਕੁੱਝ ਪਤਾ ਨਹੀ ਚੱਲਿਆ। ਉਧਰ ਜਾਂਚ ਅਧਿਕਾਰੀ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਸੀ. ਸੀ. ਟੀ. ਵੀ. ਚੈੱਕ ਕੀਤੇ ਸੀ ਪਰ ਕੋਈ ਕੈਮਰਾ ਨਹੀਂ ਮਿਲਿਆ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਬੱਚੇ ਦਾ ਕੋਈ ਸੁਰਾਗ ਹੱਥ ਲੱਗ ਸਕੇ।

 ਇਹ ਵੀ ਪੜ੍ਹੋ : ਕੋਰੋਨਾ ਰਿਪੋਰਟ ਆਉਣ ਤੋਂ ਪਹਿਲਾਂ ਹੀ 65 ਸਾਲਾ ਵਿਅਕਤੀ ਦੀ ਮੌਤ, ਦਹਿਸ਼ਤ ਦਾ ਮਾਹੌਲ

Anuradha

This news is Content Editor Anuradha