ਕਪੂਰਥਲਾ ਵਿਖੇ ਡੂੰਘੇ ਨਾਲੇ 'ਚ ਡਿੱਗੇ ਡੇਢ ਸਾਲਾ ਬੱਚੇ ਦੀ ਲਾਸ਼ ਬਰਾਮਦ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

08/15/2022 6:30:29 PM

ਕਪੂਰਥਲਾ (ਓਬਰਾਏ, ਚੰਦਰ)- 9 ਅਗਸਤ ਨੂੰ ਕਪੂਰਥਲਾ ਦੇ ਗੋਇੰਦਵਾਲ ਰੋਡ 'ਤੇ ਬਣੇ ਇਕ ਗੰਦੇ ਨਾਲੇ ਵਿੱਚ ਡਿੱਗੀ ਕਰੀਬ ਡੇਢ ਸਾਲਾ ਬੱਚੇ ਦੀ ਲਾਸ਼ ਅੱਜ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਉਕਤ ਬੱਚੇ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ 1 ਕਿਲੋਮੀਟਰ ਦੂਰ ਨਾਲੇ ਦੇ ਰਸਤੇ ਵਿੱਚੋਂ ਮਿਲੀ ਹੈ। 

ਬੱਚੇ ਦੀ ਲਾਸ਼ ਦੀ ਨੂੰ ਵੇਖ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਇਥੇ ਦੱਸਣਯੋਗ ਹੈ ਕਿ 9 ਅਗਸਤ ਤੋਂ ਹੀ ਇਸ ਬੱਚੇ ਨੂੰ ਕੇ ਪ੍ਰਸ਼ਾਸਨ, ਫੌਜ ਅਤੇ ਐੱਨ. ਡੀ. ਆਰ. ਐੱਫ਼ ਦੀ ਟੀਮ ਨੇ ਤਕਰੀਬਨ 4 ਦਿਨਾਂ ਤਕ ਇਸ ਬੱਚੇ ਨੂੰ ਲੱਭਣ ਲਈ ਰੈਸਕਿਊ ਆਪਰੇਸ਼ਨ ਚਲਾਇਆ ਸੀ ਪਰ ਸਫ਼ਲਤਾ ਹੱਥ ਨਹੀਂ ਲੱਗੀ ਸੀ। ਹੁਣ ਇਹ ਬੱਚਾ ਪ੍ਰਵਾਸੀ ਪਰਿਵਾਰ ਦੇ ਲੋਕਾਂ ਨੂੰ ਨਾਲੇ ਦੇ ਰਸਤੇ ਵਿੱਚੋਂ ਮਿਲਿਆ। ਪੁਲਸ ਪ੍ਰਸ਼ਾਸਨ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਸ੍ਰੀ ਆਨੰਦਪੁਰ ਸਾਹਿਬ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਸਕਾਊਟ ਕਮਿਸ਼ਨਰ ਦੀ ਮੌਤ

ਜ਼ਿਕਰਯੋਗ ਹੈ ਕਿ ਡੇਢ ਸਾਲ ਦਾ ਮਾਸੂਮ ਬੱਚਾ ਅਭਿਲਾਸ਼ ਲੱਕਡ਼ ਦੇ ਅਸਥਾਈ ਪੁਲ ਨੂੰ ਪਾਰ ਕਰਨ ਦੌਰਾਨ ਡੂੰਘੇ ਨਾਲੇ ’ਚ ਡਿੱਗ ਪਿਆ ਸੀ, ਜਿਸ ਤੋਂ ਬਾਅਦ ਅਭਿਲਾਸ਼ ਨੂੰ ਬਚਾਉਣ ਲਈ ਉਸ ਦੀ ਮਾਤਾ ਮਨੀਸ਼ਾ ਨੇ ਵੀ ਨਾਲੇ ’ਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਲੋਕਾਂ ਨੇ ਬਚਾ ਲਿਆ ਸੀ। ਲਾਪਤਾ ਬੱਚੇ ਨੂੰ ਲੱਭਣ ਲਈ ਜਿੱਥੇ ਮੰਗਲਵਾਰ ਦੀ ਪੂਰੀ ਰਾਤ ਬਠਿੰਡਾ ਤੋਂ ਆਈ ਐੱਨ. ਡੀ. ਆਰ. ਐੱਫ਼. ਟੀਮ ਅਤੇ ਭਾਰਤੀ ਫ਼ੌਜ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਚੱਲਦਾ ਰਿਹਾ, ਉੱਥੇ ਹੀ ਬੁੱਧਵਾਰ ਨੂੰ ਵੀ ਇਹ ਮੁਹਿੰਮ ਲਗਾਤਾਰ ਚੱਲਦੀ ਰਹੀ ਅਤੇ ਇਸਦੇ ਬਾਵਜੂਦ ਵੀ ਨਾਲੇ ’ਚ ਡਿੱਗੇ ਅਭਿਲਾਸ਼ ਦਾ ਕੋਈ ਸੁਰਾਗ ਨਹੀਂ ਹੈ। 9 ਅਗਸਤ ਤੋਂ ਚੱਲੇ ਇਸ ਰੈਸਕਿਊ ਆਪਰੇਸ਼ਨ ਤੋਂ ਬਾਅਦ ਅੱਜ ਡੇਢ ਸਾਲਾ ਬੱਚੇ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ 1 ਕਿਲੋਮੀਟਰ ਦੂਰ ਨਾਲੇ ਦੇ ਰਸਤੇ ਵਿੱਚੋਂ ਮਿਲੀ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਵਧਿਆ 'ਲੰਪੀ' ਸਕਿਨ ਦਾ ਕਹਿਰ, ਜਲੰਧਰ ਜ਼ਿਲ੍ਹੇ 'ਚ ਹੁਣ ਤੱਕ 5967 ਕੇਸ ਆਏ ਸਾਹਮਣੇ

 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri