ਪੁਲਸ ਨੇ ਇਕਾਂਤਵਾਸ ''ਚ ਰਹਿ ਰਹੀ ਬੱਚੀ ਦਾ ਜਨਮਦਿਨ ਮਨਾਇਆ, ਭਾਵੁਕ ਹੋਈ ਮਾਂ

06/03/2020 2:52:55 PM

ਚੰਡੀਗੜ੍ਹ (ਕੁਲਦੀਪ) : ਇਸ ਸਮੇਂ ਕੋਰੋਨਾ ਮਹਾਮਾਰੀ ਕਾਰਨ ਹਰ ਕੋਈ ਜੂਝ ਰਿਹਾ ਹੈ। ਚੰਡੀਗੜ੍ਹ 'ਚ ਵੀ ਇਸ ਬੀਮਾਰੀ ਦੇ ਰੋਜ਼ਾਨਾ ਕਈ ਕੇਸ ਸਾਹਮਣੇ ਆ ਰਹੇ ਹਨ ਅਤੇ ਸਭ ਤੋਂ ਜ਼ਿਆਦਾ ਬਾਪੂਧਾਮ ਕਾਲੋਨੀ 'ਚੋਂ ਕੋਰੋਨਾ ਪੀੜਤਾਂ ਦੀ ਪਛਾਣ ਕੀਤੀ ਗਈ ਹੈ। ਕਾਲੋਨੀ ਦੇ ਰੈੱਡ ਜ਼ੋਨ ਵਾਲੇ ਅਤੇ ਕੁੱਝ ਹੋਰ ਹਿੱਸਿਆਂ ਨੂੰ ਸੀਲ ਕੀਤਾ ਹੋਇਆ ਹੈ। ਕਾਲੋਨੀ 'ਚ ਰਹਿਣ ਵਾਲੇ ਕੋਰੋਨਾ ਪੀੜਤਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਵੱਖ-ਵੱਖ ਥਾਵਾਂ 'ਤੇ ਇਕਾਂਤਵਾਸ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ : ਸ਼ਰਾਬ ਦੇ ਠੇਕੇ 'ਚ 2 ਨੌਜਵਾਨਾਂ ਨੇ ਕੀਤੀ ਫਾਇਰਿੰਗ, ਸੇਲਸਮੈਨ ਸਮੇਤ 4 ਜ਼ਖਮੀਂ

ਬਾਪੂਧਾਮ ਦੇ ਰਹਿਣ ਵਾਲੇ 197 ਲੋਕਾਂ ਨੂੰ ਸੈਕਟਰ-25 ਦੇ ਯੂ. ਆਈ. ਈ. ਟੀ. ਦੇ ਗਰਲਜ਼ ਹੋਸਟਲ ਨੰਬਰ-8 'ਚ ਇਕਾਂਤਵਾਸ ਕੀਤਾ ਗਿਆ ਹੈ। ਇਸ ਹੋਸਟਲ 'ਚ ਇਕਾਂਤਵਾਸ ਹੋਈ 2 ਸਾਲਾਂ ਦੀ ਮਾਸੂਮ ਜਾਨਵੀ ਦਾ ਜਨਮਦਿਨ ਮਨਾਉਣ ਲਈ ਪੁਲਸ ਚੌਂਕੀ ਇੰਚਾਰਜ ਸ਼ਿਵ ਚਰਣ ਆਪਣੀ ਟੀਮ ਨਾਲ ਇੱਥੇ ਪਹੁੰਚੇ ਅਤੇ ਉਨ੍ਹਾਂ ਨੇ ਇਕਾਂਤਵਾਸ ਕੀਤੇ ਹੋਰ ਬੱਚਿਆਂ ਨਾਲ ਮਿਲ ਕੇ ਕੇਕ ਕਟਵਾ ਕੇ ਜਾਨਵੀ ਦਾ ਜਨਮਦਿਨ ਮਨਾਇਆ ਕਿਉਂਕਿ ਜਾਨਵੀ ਦੇ ਪਿਤਾ ਰਵੀ ਮਿੱਤਲ ਸੈਕਟਰ-22 ਸਥਿਤ ਸੂਦ ਧਰਮਸ਼ਾਲਾ 'ਚ ਇਕਾਂਤਵਾਸ ਹਨ।

ਇਹ ਵੀ ਪੜ੍ਹੋ : ਲੁਧਿਆਣਾ ਦਾ ਪਾਸਪੋਰਟ ਦਫਤਰ ਖੁੱਲ੍ਹਾ, ਸਮਾਜਿਕ ਦੂਰੀ ਦਾ ਰੱਖਿਆ ਜਾ ਰਿਹੈ ਖਾਸ ਖਿਆਲ

ਪੁਲਸ ਮੁਲਾਜ਼ਮਾਂ ਨੇ ਜਾਨਵੀ, ਉਸ ਦੀ ਮਾਂ ਸੋਨੀਆ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜਨਮ ਦਿਨ ਮਨਾਇਆ, ਜਿਸ ਨੂੰ ਦੇਖ ਕੇ ਇਕਾਂਤਵਾਸ ਹੋਏ ਮਾਪਿਆਂ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਇਕਾਂਤਵਾਸ ਦੌਰਾਨ ਉਨ੍ਹਾਂ ਦੀ ਮਾਸੂਮ ਜਾਨਵੀ ਦਾ ਜਨਮ ਦਿਨ ਮਨਾਇਆ ਜਾਵੇਗਾ। ਸੋਨੀਆ ਨੇ ਜਾਨਵੀ ਦੇ ਜਨਮਦਿਨ ਨੂੰ ਮਨਾਉਣ ਲਈ ਪੁਲਸ ਦਾ ਧੰਨਵਾਦ ਕੀਤਾ।




 

Babita

This news is Content Editor Babita