ਪਿੰਡ ਸੋਹਲ ਵਿਖੇ ਬਾਬਾ ਖਾਕੀ ਸ਼ਾਹ ਦਾ ਮੇਲਾ 19 ''ਤੇ 20 ਨੂੰ ਮਨਾਇਆ ਜਾਵੇਗਾ

07/17/2018 8:29:09 PM

ਝਬਾਲ (ਲਾਲੂਘੁੰਮਣ)-ਪਿੰਡ ਸੋਹਲ ਸਥਿਤ ਬਾਬਾ ਖਾਕੀ ਸ਼ਾਹ ਜੀ ਦੀ ਦਰਗਾਹ 'ਤੇ ਸਮੂਹ ਨਗਰ ਸੋਹਲ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਮਨਾਇਆ ਜਾਣ ਵਾਲਾ ਸਭਿਆਚਾਰਕ ਮੇਲਾ 19 ਅਤੇ 20 ਜੁਲਾਈ ਨੂੰ ਮਨਾਇਆ ਜਾਵੇਗਾ। ਇਸ ਸਬੰਧੀ ਬਾਬਾ ਖਾਕੀ ਸ਼ਾਹ ਮੇਲਾ ਕਮੇਟੀ ਵੱਲੋਂ ਪ੍ਰਧਾਨ ਸਰਵਣ ਸਿੰਘ ਲਾਡੀ ਦੀ ਅਗਵਾਈ 'ਚ ਰੱਖੀ ਗਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਸੂਬਾ ਸਕੱਤਰ ਹਰਸ਼ਰਨ ਸਿੰਘ ਮੱਲਾ ਸੋਹਲ ਨੇ ਦੱਸਿਆ ਕਿ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਮੱਲਾ ਸੋਹਲ ਨੇ ਦੱਸਿਆ ਕਿ ਵੀਰਵਾਰ ਨੂੰ ਗਾਇਕ ਬੁੱਢੇਵਾਲੀਆ ਅਤੇ ਅਮਰਜੋਤ ਸਮੇਤ ਦਰਜ਼ਨ ਦੇ ਕਰੀਬ ਗਾਇਕ ਕਲਾਕਾਰ ਆਪਣੀ ਹਾਜ਼ਰੀ ਭਰਨਗੇ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ 20 ਜੁਲਾਈ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ ਅਤੇ ਦੇਬੀ ਮਖਸੂਸ਼ਪੁਰੀ ਆਪਣੇ ਚਰਚਿਤ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੌਰੰਜਨ ਕਰਨਗੇ। ਸ਼ਾਮ ਨੂੰ ਅੰਤਰਰਾਸ਼ਟਰੀ ਕਬੱਡੀ ਟੀਮਾਂ ਵਿਚਾਲੇ ਮੈਚ ਵੀ ਹੋਣਗੇ ਜਦਕਿ ਸ਼ਾਮ ਨੂੰ ਕੁਸ਼ਤੀਆਂ ਹੋਣਗੀਆਂ ਵੀ ਕਰਵਾਇਆ ਜਾਣਗੀਆਂ।