ਭਾਰੀ ਸੁਰੱਖਿਆ ਹੇਠ ਰੇਲਵੇ ਸਟੇਸ਼ਨ ਬਿਆਸ ਤੋਂ ਗੋਲਡਨ ਟੈਂਪਲ ਅੰਮ੍ਰਿਤਸਰ ਲਈ ਯਾਤਰੀ ਟ੍ਰੇਨ ਕੀਤੀ ਰਵਾਨਾ

11/24/2020 11:42:55 AM

ਬਾਬਾ ਬਕਾਲਾ ਸਾਹਿਬ (ਰਾਕੇਸ਼): ਪਿੱਛਲੇ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ 'ਚ ਚੱਲ ਰਹੇ ਕਿਸਾਨ ਅੰਦੋਲਣ ਦੇ ਚੱਲਦਿਆਂ ਕਿਸਾਨਾਂ ਵਲੋਂ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ ਨੂੰ ਅੱਜ ਉਸ ਵੇਲੇ ਕਾਮਯਾਬੀ ਮਿਲੀ, ਜਦੋਂ ਬੰਬੇ ਤੋਂ ਪੁੱਜੀ ਗੋਲਡਨ ਟੈਂਪਲ ਐਕਸਪ੍ਰੈਸ ਯਾਤਰੀ ਗੱਡੀ ਨੰਬਰ 2903 ਦਾ ਰੇਲਵੇ ਸਟੇਸ਼ਨ ਬਿਆਸ ਵਿਖੇ ਠਹਿਰਾਓ ਕਰਨ ਉਪਰੰਤ ਇਸ ਗੱਡੀ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਲਈ ਰਵਾਨਾ ਕੀਤਾ ਗਿਆ। ਅੱਜ ਤੜਕਸਾਰ ਕਰੀਬ 5: 50 ਵਜੇ ਇਸ ਟਰੇਨ ਨੂੰ ਵਾਇਆ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨਤਾਰਨ ਰਾਹੀਂ ਰਵਾਨਾ ਕੀਤਾ ਗਿਆ, ਕਿਉਂਕਿ ਜੰਡਿਆਲਾ ਵਿਖੇ ਅਜੇ ਵੀ ਕਿਸਾਨਾਂ ਵੱਲੋਂ ਜਾਰੀ ਧਰਨੇ ਕਾਰਨ ਇਸ ਗੱਡੀ ਨੂੰ ਇਸ ਰੂਟ 'ਤੇ ਭੇਜਣਾ ਮੁਨਾਸਿਬ ਨਹੀ ਸੀ। 

ਇਹ ਵੀ ਪੜ੍ਹੋ :  ਗੈਂਗਸਟਰ ਸੁੱਖਾ ਗਿੱਲ ਲੰਮੇ ਦੇ ਫੇਸਬੁੱਕ ਖਾਤੇ ਤੋਂ ਡਿਲੀਟ ਹੋਈਆਂ ਪੋਸਟਾਂ, ਫਿਰ ਦਿੱਤੀ ਚਿਤਾਵਨੀ
ਅੱਜ ਟਰੇਨ ਦੇ ਰਵਾਨਾ ਹੋਣ ਸਮੇਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਜ਼ਿਲ੍ਹਾ ਪੁਲਸ ਮੁਖੀ ਦਿਹਾਤੀ ਧਰੁਵ ਦਹੀਆ ਦੇ ਨਾਲ ਨਾਲ ਰੇਲਵੇ ਦੇ ਵੀ ਕਈ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਇਸ ਗੱਡੀ ਦੇ ਪੁੱਜਣ 'ਤੇ ਰੇਲਵੇ ਅਧਿਕਾਰੀਆਂ ਵਲੋਂ ਮੁਸਾਫਰਾ ਨੂੰ ਚਾਹ ਵੀ ਛਕਾਈ ਗਈ। ਇਸ ਮੌਕੇ ਸੈਕਸ਼ਨਲ ਸੀ.ਐੱਮ.ਆਈ.ਦੀਪਕ ਕੇ.ਪੀ.ਜੋਸਫ, ਧੀਰਵ ਚੱਢਾ, ਅਮਰਜੀਤ ਸਿੰਘ, ਧੀਰਜ ਕੁਮਾਰ ਤੇ ਹੋਰ ਰੇਲਵੇ ਕਰਮਚਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦਾ ਐਲਾਨ: ਸੁੱਖਾ ਲੰਮਾ ਗਰੁੱਪ ਦੇ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ

Baljeet Kaur

This news is Content Editor Baljeet Kaur