ਡੇਰਾ ਬਿਆਸ ਮੁਖੀ ਦੀ ਧਰਮਪਤਨੀ ਸ਼ਬਨਮ ਢਿੱਲੋਂ ਦਾ ਅੰਤਿਮ ਸੰਸਕਾਰ ਹੁਣ 6 ਨੂੰ

12/03/2019 11:30:04 AM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਰਾਧਾ ਸੁਆਮੀ ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੀ ਧਰਮਪਤਨੀ ਸ਼ਬਨਮ ਕੌਰ ਢਿੱਲੋਂ ਜਿਨ੍ਹਾਂ ਦਾ ਇੰਗਲੈਂਡ ਵਿਖੇ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ 6 ਦਸੰਬਰ ਦਿਨ ਸ਼ੁੱਕਰਵਾਰ ਨੂੰ ਡੇਰਾ ਬਿਆਸ ਵਿਖੇ 12 ਵਜੇ ਹੋਵੇਗਾ।

ਡੇਰਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਉਨ੍ਹਾਂ ਦਾ ਸਸਕਾਰ 4 ਦਸੰਬਰ ਨੂੰ ਹੋਣਾ ਤੈਅ ਕੀਤਾ ਗਿਆ ਸੀ। ਬਾਬਾ ਜੀ ਦੇ ਸਤਿਸੰਗ ਸਬੰਧੀ ਰੁਝੇਵਿਆਂ ਕਾਰਨ ਅਤੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਾਰਵਾਈ ਪੂਰੀ ਕਰਨ ਹਿੱਤ ਹੁਣ ਉਨ੍ਹਾਂ ਦਾ ਸਸਕਾਰ 6 ਦਸੰਬਰ ਨੂੰ ਡੇਰਾ ਬਿਆਸ ਵਿਖੇ ਹੀ ਕੀਤਾ ਜਾਵੇਗਾ। ਉਨ੍ਹਾਂ ਦੇ ਸਸਕਾਰ ਮੌਕੇ ਕਈ ਧਾਰਮਿਕ ਸ਼ਖਸੀਅਤਾਂ ਵੱਲੋਂ ਵੀ ਸ਼ਿਰਕਤ ਕੀਤੇ ਜਾਣ ਦੇ ਅਸਾਰ ਹਨ।

cherry

This news is Content Editor cherry