ਬੀ. ਐੱਸ. ਐੱਫ. ਜਵਾਨ ਦੀ ਡਿਊਟੀ ਦੌਰਾਨ ਸੜਕ ਹਾਦਸੇ ’ਚ ਮੌਤ

03/20/2022 11:19:23 AM

ਬਲਾਚੌਰ (ਕਟਾਰੀਆ) : ਸਬ ਤਹਿਸੀਲ ਬਲਾਚੌਰ ਦੇ ਪਿੰਡ ਧਰਮਪੁਰ ਦੇ ਬੀ. ਐੱਸ. ਐੱਫ. ਦੇ 30 ਸਾਲਾ ਨੌਜਵਾਨ ਦੀ ਗੋਹਾਟੀ ਆਸਾਮ ਵਿਖੇ ਡਿਊਟੀ ਦੌਰਾਨ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਹੈ ਜਿਸ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਛਾ ਗਈ ਹੈ। ‘ਜਗ ਬਾਣੀ’ ਟੀਮ ਵੱਲੋ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਚੌਰ ਦੇ ਪਿੰਡ ਧਰਮਪੁਰ ਨਿਵਾਸੀ ਧਰਮਿੰਦਰ ਰਿੱਕੀ ਪੁੱਤਰ ਦਰਸ਼ਨ ਲਾਲ ਜੋ ਕਿ ਕਰੀਬ ਪਿਛਲੇ ਦਸ ਸਾਲਾਂ ਤੋਂ ਬੀ.ਐੱਸ.ਐੱਫ਼. ’ਚ ਸੇਵਾ ਨਿਭਾਅ ਰਿਹਾ ਸੀ ਜਿਸ ’ਤੇ ਮੌਜੂਦਾ ਡਿਊਟੀ ਸਮੇਂ ਅਸਾਮ ਗੋਹਾਟੀ ਵੇਖੇ ਸੀ ਜੋ ਕਿ ਸਵੇਰ ਦੇ ਸਮੇਂ ਆਪਣੇ ਚਾਰ ਸਾਥੀਆਂ ਸਮੇਤ ਜਿਪਸੀ ਗੱਡੀ ’ਚ ਡਿਊਟੀ ਤੋਂ ਵਾਪਸ ਆ ਰਿਹਾ ਸੀ। ਰਸਤੇ ’ਚ ਪੈਂਦੇ ਡੂੰਘੇ ਖ਼ਾਲੇ ਦੇ ਪੁਲ ਤੋਂ ਗੱਡੀ ਵਿਚ ਖਰਾਬੀ ਆਉਣ ਕਾਰਨ ਬੇਕਾਬੂ ਹੋਣ ’ਤੇ ਕਰੀਬ ਗੱਡੀ 40 ਫੁੱਟ ਡੂੰਘੇ ਪਾਣੀ ਭਰੇ ਖਾਲੇ ’ਚ ਡਿੱਗ ਗਈ।

ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ

ਇਸ ਦੌਰਾਨ ਪਿੱਛੇ ਬੈਠੇ ਤਿੰਨ ਸਾਥੀ ਸਾਈਡ ’ਤੇ ਡਿੱਗ ਗਏ ਗੰਭੀਰ ਜ਼ਖਮੀ ਹੋ ਗਏ ਅਤੇ ਅੱਗੇ ਬੈਠੇ ਧਰਮਿੰਦਰ ਰਿੱਕੀ ਪੁੱਤਰ ਦਰਸ਼ਨ ਲਾਲ ਪਿੰਡ ਧਰਮਪੁਰ ਬਲਾਚੌਰ ਅਤੇ ਉਸ ਦਾ ਦੂਜਾ ਸਾਥੀ ਜਤਿੰਦਰ ਪਾਂਡੇ ਯੂ.ਪੀ. ਗੱਡੀ ਸਮੇਤ ਪਾਣੀ ਵਿਚ ਡੁੱਬ ਗਏ। ਇਸ ਮੌਕੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਅਤੇ ਐੱਨ.ਡੀ.ਆਰ.ਐੱਫ. ਟੀਮਾਂ ਦੇ ਸਹਿਯੋਗ ਨਾਲ ਗੱਡੀ ਦੀ ਭਾਲ ਕਰਕੇ ਪਾਣੀ ’ਚੋਂ ਕਰੇਨ ਰਾਹੀਂ ਗੱਡੀ ਕੱਢੀ ਗਈ ਅਤੇ ਦੋ ਮ੍ਰਿਤਕ ਜਵਾਨਾਂ ਦੀ ਕਾਫ਼ੀ ਭਾਲ ਕਰਨ ਉਪਰੰਤ ਬਾਹਰ ਕੱਢੇ ਗਏ। ਜ਼ਿਕਰਯੋਗ ਹੈ ਕਿ ਮ੍ਰਿਤਕ ਜਵਾਨਾਂ ਦੀ ਦੇਹਾਂ ਨੂੰ ਜਹਾਜ਼ ਰਾਹੀਂ ਉਨ੍ਹਾਂ ਦੇ ਨਿਵਾਸ ਸਥਾਨਾਂ ’ਤੇ ਅੱਜ ਲਿਆਂਦਾ ਜਾਵੇਗਾ। ਜਿੱਥੇ ਪੂਰੇ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਹਿੰਦੂ ਰਸਮਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਹੁਕਮ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Gurminder Singh

This news is Content Editor Gurminder Singh