ਬੀ. ਐੱਮ. ਡੀ. ਕੈਂਪ ਦੌਰਾਨ 108 ਮਰੀਜ਼ਾਂ ਦੀ ਕੀਤੀ ਜਾਂਚ

10/13/2017 4:00:32 AM

ਕਾਲਾ ਸੰਘਿਆਂ, (ਨਿੱਝਰ)¸ ਆਯੁਰਵੈਦਿਕ ਪੰਜਾਬ ਦੇ ਡਾਇਰੈਕਟਰ ਡਾ. ਰਾਕੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਆਯੁਰਵੈਦ ਅਧਿਕਾਰੀ ਜਲੰਧਰ ਡਾ. ਸਮਰਾਟ ਵਿਕਾਸ ਸਹਿਗਲ ਦੀ  ਯੋਗ ਅਗਵਾਈ 'ਚ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਪਿੰਡ ਨਿੱਝਰਾਂ (ਜਲੰਧਰ) ਵਿਖੇ ਧਨਵੰਤਰੀ ਹਰਬਲਜ਼ ਦੇ ਵਿਸ਼ੇਸ਼ ਸਹਿਯੋਗ ਨਾਲ ਬੌਨ ਮਿਨਰਲ ਡਿਨਸਿਟੀ (ਬੀ. ਐੱਮ. ਡੀ.) ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਡਿਸਪੈਂਸਰੀ ਦੇ ਇੰਚਾਰਜ ਡਾ. ਚੇਤ ਮਹਿਤਾ, ਡਾ. ਯੋਗੇਸ਼, ਡਾ. ਅਕਾਂਕਸ਼ਾ, ਸ਼੍ਰੀਮਤੀ ਸੁਮਨ ਬਾਲਾ ਦੀ ਟੀਮ ਨੇ 108 ਮਰੀਜ਼ਾਂ ਦਾ ਬੀ. ਐੱਮ. ਡੀ. ਟੈਸਟ ਕੀਤਾ ਜੋ ਕਿ ਕਰੀਬ 1500 ਰੁਪਏ ਵਾਲਾ ਟੈਸਟ ਮਾਤਰ 50 ਰੁਪਏ 'ਚ ਕੀਤਾ ਗਿਆ, ਜਦ ਕਿ 36 ਮਰੀਜ਼ਾਂ ਦਾ ਮੁਫਤ ਸ਼ੂਗਰ ਟੈਸਟ ਕੀਤਾ ਗਿਆ।
ਇਸ ਮੌਕੇ 'ਤੇ ਪੁੱਜੇ ਡਾ. ਸਮਰਾਟ ਵਿਕਰਮ ਸਹਿਗਲ ਨੇ ਡਿਸਪੈਂਸਰੀ ਦੇ ਇੰਚਾਰਜ ਡਾ. ਚੇਤਨ ਮਹਿਤਾ ਪੰਚਕਰਮ ਮਾਹਿਰ ਵਲੋਂ ਪਿੰਡ ਦੇ ਸੱਚਾ ਸੌਦਾ ਚੈਰੀਟੇਬਲ ਵੈੱਲਫੇਅਰ ਟਰੱਸਟ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਜਿਥੇ ਕੀਤੀ, ਉਥੇ ਹੀ ਮਰੀਜ਼ਾਂ ਲਈ ਚੂਰਨ ਆਦਿ ਬਣਾਉਣ ਵਾਲੀ ਗਰਾਈਂਡਰ ਮਸ਼ੀਨ ਦਾ ਡਾ. ਸਹਿਗਲ ਵਲੋਂ ਸ਼ੁਭ ਆਰੰਭ ਕੀਤਾ ਗਿਆ। ਟਰੱਸਟ ਦੇ ਆਗੂਆਂ ਵਲੋਂ ਇਸ ਮੌਕੇ 'ਤੇ ਮੁੱਖ ਮਹਿਮਾਨ ਡਾ. ਸਾਹਿਲ ਨੂੰ ਦੱਸਿਆ ਗਿਆ ਕਿ ਇਸ ਡਿਸਪੈਂਸਰੀ ਤੋਂ ਪੰਚਕਰਮ ਸੈਂਟਰ ਨੂੰ ਹਸਪਤਾਲ ਵਲੋਂ ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੂੰ ਅਪਗ੍ਰੇਡ ਕਰਨ ਲਈ ਬੇਨਤੀ ਕੀਤੀ ਗਈ ਹੈ ਤੇ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਉਨ੍ਹਾਂ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ 'ਤੇ ਸੁਪਰਡੈਂਟ ਸਵਿਤਾ ਰਾਣੀ, ਕਸਤੂਰੀ ਲਾਲ, ਟਰੱਸਟ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਮਾਸਟਰ ਲਛਮਣ ਸਿੰਘ, ਮੀਤ ਪ੍ਰਧਾਨ ਜਰਨੈਲ ਸਿੰਘ ਨਿੱਝਰ, ਮੈਂਬਰ ਜਥੇਦਾਰ ਗੁਰਦੇਵ ਸਿੰਘ ਨਿੱਝਰ ਤੇ ਸੁਰਜੀਤ ਸਿੰਘ ਬਾਰੀਆ, ਮੀਡੀਆ ਸਲਾਹਕਾਰ ਅਮਰਜੀਤ ਸਿੰਘ ਨਿੱਝਰ, ਦਰਸ਼ਨ ਸਿੰਘ ਸਾਬਕਾ ਪੰਚ, ਲਖਬੀਰ ਸਿੰਘ ਸਰਪੰਚ ਗੋਬਿੰਦਪੁਰ, ਅਵਤਾਰ ਸਿੰਘ ਭੂਪਾਲ, ਬੀ. ਡੀ. ਸ਼ਰਮਾ, ਅੰਕੁਰ ਤੇ ਅਯੋਦਿਆ ਪ੍ਰਸਾਦ ਆਦਿ ਹਾਜ਼ਰ ਸਨ।