ਵਿਜੀਲੈਂਸ ਵਲੋਂ ਬੀ.ਡੀ.ਪੀ.ਓ. ਕਾਹਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

11/14/2018 8:58:06 PM

ਲੋਹੀਆਂ ਖਾਸ (ਮਨਜੀਤ)— ਮਹੀਨਾ ਡੇਡ ਕੁ ਪਹਿਲਾਂ ਰਿਟਾਇਡ ਹੋਏ ਪੰਚਾਇਤ ਸੱਕਤਰ ਮਨਮੋਹਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਵਾਂ ਪਿੰਡ ਖਾਲੇਵਾਲ ਵੱਲੋਂ ਵਿਜੀਲੈਂਸ ਜਲੰਧਰ ਨੂੰ 15 ਦਿਨ ਪਹਿਲਾਂ ਸਥਾਨਕ ਬੀ.ਡੀ.ਪੀ.ਓ. ਗੁਰਮੀਤ ਸਿੰਘ ਕਾਹਲੋਂ ਖਿਲਾਫ ਕੀਤੀ ਗਈ ਸ਼ਿਕਾਇਤ 'ਤੇ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਗੁਰਮੀਤ ਸਿੰਘ ਕਾਹਲੋਂ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦੇ ਹੋਏ ਰਿਟਾਇਡ ਪੰਚਾਇਤ ਸੱਕਤਰ ਮਨਮੋਹਨ ਸਿੰਘ ਨੇ ਦੱਸਿਆ ਕਿ ਨਿਹਲੂਵਾਲ ਦੀ ਪੰਚਾਇਤ ਨੂੰ ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਗ੍ਰਾਂਟ ਪ੍ਰਾਪਤ ਹੋਈ ਸੀ, ਜਿਸ ਦੇ ਚੱਲਦਿਆਂ ਪਿੰਡ ਦੀ ਪੰਚਾਇਤ ਵੱਲੋਂ 16 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਸਨ। ਜਿਨ੍ਹਾਂ ਦਾ ਯੂ.ਸੀ. (ਵਰਤੋਂ ਸਰਟੀਫਿਕੇਟ) 'ਤੇ ਸਾਇਨ ਕਰਨ ਲਈ ਗੁਰਮੀਤ ਸਿੰਘ ਕਾਹਲੋਂ ਦੋ ਪ੍ਰਤੀਸ਼ਤ ਦੇ ਹਿਸਾਬ ਨਾਲ ਕਮੀਸ਼ਨ ਦੀ ਮੰਗ ਕਰ ਰਿਹਾ ਸੀ। ਜਦੋਂ ਮੈਂ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਇਸ ਨੇ ਸਾਇਨ ਨਹੀਂ ਕੀਤੇ ਅਤੇ ਮੇਰੇ ਜੀ.ਪੀ.ਐੱਫ. ਦੇ ਫੰਡਾਂ ਦੇ ਬਕਾਏ ਵੀ ਜਾਰੀ ਕਰਵਾਉਣ ਲਈ ਪੈਸਿਆਂ ਦੀ ਮੰਗ ਕਰਨ ਲੱਗਾ ਤਾਂ ਫਿਰ ਇਸ ਦੀ ਸ਼ਿਕਾਇਤ ਮੈਂ ਜਲੰਧਰ ਵਿਜੀਲੈਂਸ ਵਿਭਾਗ ਨੂੰ ਕਰ ਦਿੱਤੀ। ਯੂ.ਸੀ. 'ਤੇ ਸਾਇਨ ਕਰਵਾਉਣ ਲਈ ਗੁਰਮੀਤ ਸਿੰਘ ਕਾਹਲੋਂ ਨੂੰ ਮੈਂ 32 ਹਜ਼ਾਰ 'ਚੋਂ 22 ਹਜ਼ਾਰ ਰੁਪਏ ਦੇ ਦਿੱਤੇ ਬਾਕੀ 10 ਹਜ਼ਾਰ ਰੁਪਏ ਅੱਜ ਦਿੰਦੇ ਹੋਏ ਵਿਜੀਲੈਂਸ ਦੀ ਟੀਮ ਵੱਲੋਂ ਗੁਰਮੀਤ ਸਿੰਘ ਕਾਹਲੋਂ ਨੂੰ ਅੱਜ ਸ਼ਾਮ ਚਾਰ ਵਜੇ ਦੇ ਕਰੀਬ ਕਾਬੂ ਕਰ ਲਿਆ ਗਿਆ।     

ਗੁਰਮੀਤ ਸਿੰਘ ਬੀ.ਡੀ.ਪੀ.ਓ. ਪਹਿਲਾ ਵੀ ਸਰਕਾਰੀ ਖਜ਼ਾਨੇ ਨੂੰ ਲਾਉਂਦਾ ਰਿਹਾ ਢਾਅ
ਗੁਰਮੀਤ ਸਿੰਘ ਬੀ.ਡੀ.ਪੀ.ਓ. ਰੋਜ਼ਾਨਾਂ ਸ਼ਾਮ ਨੂੰ ਪੰਜ ਵਜੇ ਤੋਂ ਬਾਦ ਅਤੇ ਐਤਵਾਰ ਨੂੰ ਖੁਦ ਗੱਡੀ ਡਰਾਈਵ ਕਰਕੇ ਸਰਕਾਰੀ ਗੱਡੀ ਨੂੰ ਆਪਣੇ ਨਿੱਜ਼ੀ ਹਿੱਤਾਂ ਲਈ ਵਰਤਦਿਆਂ ਹੋਇਆਂ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਉਂਦਾ ਰਿਹਾ ਹੈ। ਉਸ ਸਮੇਂ ਬਲਾਕ ਸੰਮਤੀ ਦੇ ਰਹੇ ਚੇਅਰਮੈਨ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਦੋ ਮਹੀਨੇ ਤੋਂ ਗੱਡੀ ਸ਼ਾਮ ਨੂੰ ਦਫ਼ਤਰ 'ਚ ਨਹੀਂ ਖੜੀ ਹੋ ਰਹੀ ਤਾਂ ਇਸ ਸੰਬੰਧ 'ਚ ਉਦੋਂ ਵੀ ਬੀ.ਡੀ.ਪੀ.ਓ. ਗੁਰਮੀਤ ਸਿੰਘ ਕਾਹਲੋਂ ਨੇ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਕਿ ਗੱਡੀ ਦਫ਼ਤਰ ਕਿਉਂ ਨਹੀਂ ਖੜੀ ਹੋ ਰਹੀ। 

ਪੇਂਡੂ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਵੀ ਲਾ ਚੁੱਕੇ ਨੇ ਦੋਸ਼
ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਜੀ. ਐੱਸ. ਅਟਵਾਲ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ ਨੇ ਵੀ ਗੁਰਮੀਤ ਸਿੰਘ ਕਾਹਲੋਂ 'ਤੇ ਦੋਸ਼ ਲਾ ਚੁੱਕੇ ਨੇ ਕਿ ਗੁਰਮੀਤ ਸਿੰਘ ਕਾਹਲੋਂ ਵੱਖ-ਵੱਖ ਪਿੰਡਾ ਦੇ ਧਨਾਢ ਲੋਕਾਂ ਕੋਲੋਂ ਪੈਸੇ ਲੈ ਕੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਾ ਦਿੰਦਾ ਸੀ ਪਿੱਛਲੇ ਸਮੇਂ ਦੌਰਾਣ ਸਰਦਾਰ ਵਾਲਾ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਵਿਵਾਦ ਦਾ ਮਾਮਲਾ ਕਾਫੀ ਚਰਚਾ 'ਚ ਰਿਹਾ ਸੀ।