ਆਯੂਸ਼ਮਾਨ ਸਕੀਮ ਤਹਿਤ ਪੰਜਾਬ ਸਰਕਾਰ ਨੇ ਹੁਣ ਤਕ PGI ਨੂੰ ਜਾਰੀ ਕੀਤੇ 10.44 ਕਰੋੜ ਰੁਪਏ

08/10/2022 8:16:52 AM

ਚੰਡੀਗੜ੍ਹ (ਪਾਲ) - ਪੰਜਾਬ ਸਰਕਾਰ ਨੇ ਆਯੂਸ਼ਮਾਨ ਸਕੀਮ ਤਹਿਤ ਪੀ.ਜੀ.ਆਈ. ਨੂੰ ਅੱਧੀ ਅਦਾਇਗੀ ਕਰ ਦਿੱਤੀ ਹੈ। ਪੀ.ਜੀ.ਆਈ. ਦੇ ਡਿਪਟੀ ਡਾਇਰੈਕਟਰ ਕੁਮਾਰ ਗੌਰਵ ਧਵਨ ਅਨੁਸਾਰ ਪੀ.ਜੀ.ਆਈ. ਨੂੰ ਹੁਣ ਤੱਕ 10.44 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਸਰਕਾਰ ਨੂੰ ਪੀ.ਜੀ.ਆਈ. ਦੀ ਕੁੱਲ ਅਦਾਇਗੀ 15 ਕਰੋੜ ਰੁਪਏ ਤੱਕ ਸੀ। ਪੀ.ਜੀ.ਆਈ. ਅਨੁਸਾਰ ਬਾਕੀ ਪੈਸੇ ਵੀ ਅਗਲੇ ਦਿਨਾਂ ਵਿਚ ਮਿਲ ਜਾਣਗੇ। ਰਾਹਤ ਦੀ ਗੱਲ ਇਹ ਹੈ ਕਿ ਆਯੂਸ਼ਮਾਨ ਸਕੀਮ ਤਹਿਤ ਪੀ.ਜੀ.ਆਈ. ਵਿਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਸ ਨੂੰ 1 ਅਗਸਤ ਨੂੰ ਰੋਕ ਦਿੱਤਾ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ: ਗੁਰਜੀਤ ਕੌਰ ਨੇ ਬਚਪਨ 'ਚ ਛੱਡ ਦਿੱਤਾ ਸੀ ਘਰ, ਜਾਣੋ ਤਮਗਾ ਜੇਤੂ ਹਾਕੀ ਖਿਡਾਰਨ ਦੀ ਸੰਘਰਸ਼ਮਈ ਕਹਾਣੀ

ਅਗਸਤ 2019 ਵਿਚ ਪੰਜਾਬ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੰਜਾਬ ਦੇ 39.66 ਲੱਖ ਪਰਿਵਾਰਾਂ ਨੂੰ ਇਹ ਲਾਭ ਦੇਣਾ ਸ਼ੁਰੂ ਕੀਤਾ ਸੀ। ਸੋਮਵਾਰ ਤੋਂ ਜੀ.ਐੱਮ.ਸੀ.ਐੱਚ. ਅਤੇ ਜੀ.ਐੱਮ.ਐੱਸ. ਐੱਚ. ਨੇ ਵੀ ਮਰੀਜ਼ਾਂ ਨੂੰ ਇਸ ਸਕੀਮ ਦਾ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ। ਜੀ.ਐੱਮ.ਸੀ.ਐੱਚ. ਵਿਚ ਆਯੂਸ਼ਮਾਨ ਭਾਰਤ ਸਕੀਮ ਤਹਿਤ ਪੰਜਾਬ ਸਰਕਾਰ ਦਾ ਕੁੱਲ 2.26 ਕਰੋੜ ਰੁਪਏ ਦਾ ਬਕਾਇਆ ਹੈ। ਇਸ ਦੇ ਨਾਲ ਹੀ ਪੰਜਾਬ ਨੇ ਜੀ.ਐੱਮ. ਐੱਸ.ਐੱਚ. ਵਿਚ ਕਰੀਬ 3 ਕਰੋੜ ਰੁਪਏ ਦੀ ਰਾਸ਼ੀ ਅਦਾ ਕਰਨੀ ਹੈ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਅਨੁਸਾਰ ਇਸ ਸਮੇਂ ਜੀ.ਐੱਮ.ਐੱਸ.ਐੱਚ. ਨੂੰ 21 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਜੀ.ਐੱਮ.ਸੀ.ਐੱਚ. ਨੂੰ 86 ਲੱਖ ਰੁਪਏ ਮਿਲੇ ਹਨ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

rajwinder kaur

This news is Content Editor rajwinder kaur