ਵੱਡੀ ਖ਼ਬਰ : ਚੰਡੀਗੜ੍ਹ ਸਥਿਤ ਐਕਸਿਸ ਬੈਂਕ ''ਚੋਂ 4 ਕਰੋੜ ਦੀ ਚੋਰੀ ਕਰਨ ਵਾਲਾ ''ਸੁਰੱਖਿਆ ਗਾਰਡ'' ਗ੍ਰਿਫ਼ਤਾਰ

04/14/2021 11:55:28 AM

ਚੰਡੀਗੜ੍ਹ : ਇੱਥੇ ਸੈਕਟਰ-34 ਸਥਿਤ ਐਕਸਿਸ ਬੈਂਕ 'ਚੋਂ 4 ਕਰੋੜ, 4 ਲੱਖ ਰੁਪਏ ਦੀ ਚੋਰੀ ਕਰਕੇ ਫ਼ਰਾਰ ਹੋਣ ਵਾਲੇ ਸੁਰੱਖਿਆ ਗਾਰਡ ਸੁਨੀਲ ਕੁਮਾਰ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ਦੋਸ਼ੀ ਕੋਲੋਂ ਚੋਰੀ ਕੀਤੀ ਗਈ ਰਕਮ ਵੀ ਬਰਾਮਦ ਕਰ ਲਈ ਗਈ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪੋਤੇ ਨੇ Serial ਦੇਖ ਕਤਲ ਕੀਤੀ ਦਾਦੀ, ਲਾਸ਼ ਨੂੰ ਲਾਈ ਅੱਗ (ਵੀਡੀਓ)

ਫਿਲਹਾਲ ਪੁਲਸ ਵੱਲੋਂ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈ ਲਿਆ ਗਿਆ ਹੈ। ਦੋਸ਼ੀ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੈਂਕ ਅੰਦਰ ਲੱਗੇ ਕੈਮਰਿਆਂ ਦੀ ਫੁਟੇਜ ਪੁਲਸ ਨੂੰ ਪ੍ਰਾਪਤ ਹੋਈ ਸੀ।

ਇਹ ਵੀ ਪੜ੍ਹੋ : ਸ਼ਰਮਨਾਕ : ਨਾਬਾਲਗ ਧੀ 'ਤੇ ਗੰਦੀ ਨਜ਼ਰ ਰੱਖਦਿਆਂ ਪਿਓ ਨੇ ਕੀਤੀਆਂ ਅਸ਼ਲੀਲ ਹਰਕਤਾਂ, ਇੰਝ ਖੁੱਲ੍ਹਿਆ ਭੇਤ

ਇਸ ਦੌਰਾਨ ਸੁਰੱਖਿਆ ਗਾਰਡ ਹੱਥਾਂ 'ਚ ਬੈਗ ਲਿਜਾਂਦੇ ਹੋਏ ਇਕ ਗੇਟ ਤੋਂ ਬਾਹਰ ਨਿਕਲਦਾ ਨਜ਼ਰ ਆਇਆ। ਸੀ. ਸੀ. ਟੀ. ਵੀ. ਫੁਟੇਜ ਦੇ ਹਿਸਾਬ ਨਾਲ ਮੁਲਜ਼ਮ ਨੇ ਵਾਰਦਾਤ ਨੂੰ 11 ਅਪ੍ਰੈਲ (ਐਤਵਾਰ) ਨੂੰ ਸਵੇਰੇ 3 ਵੱਜ ਕੇ 8 ਮਿੰਟ 'ਤੇ ਅੰਜਾਮ ਦਿੱਤਾ। ਦੱਸਿਆ ਗਿਆ ਕਿ ਜਿਸ ਜਗ੍ਹਾ ਕੈਸ਼ ਮੌਜੂਦ ਸੀ, ਉੱਥੇ ਸੀ. ਸੀ. ਟੀ. ਵੀ. ਕੈਮਰਾ ਨਹੀਂ ਸੀ। ਪੁਲਸ ਨੇ ਦੋਸ਼ੀ 'ਤੇ ਇਨਾਮ ਵੀ ਰੱਖਿਆ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita