ਆਟੋ ਰਿਕਸ਼ਾ ਚਾਲਕਾਂ ਨੇ ਈ-ਰਿਕਸ਼ਾ ਚਾਲਕ ਦੇ ਪਾੜੇ ਕੱਪੜੇ ਤੇ ਕੁੱਟਿਆ

07/22/2017 7:50:58 AM

ਆਦਮਪੁਰ, (ਕਮਲਜੀਤ, ਦਿਲਬਾਗੀ)- ਅੱਜ ਸ਼ਾਮ ਈ-ਰਿਕਸ਼ਾ ਚਾਲਕ ਦੀ ਆਟੋ ਰਿਕਸ਼ਾ ਚਾਲਕਾਂ ਵੱਲੋਂ ਕੁੱਟਮਾਰ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਈ-ਰਿਕਸ਼ਾ ਚਾਲਕ ਕੁਲਦੀਪ ਸਿੰਘ ਪੁੱਤਰ ਅਰਜਨ ਦਾਸ ਵਾਸੀ ਲੇਸੜੀਵਾਲ ਨੇ ਦੱਸਿਆ ਕਿ ਉਹ ਆਦਮਪੁਰ ਤੋਂ ਸਵਾਰੀ ਫਤਿਹਪੁਰ ਛੱਡ ਕੇ ਵਾਪਸ ਆਦਮਪੁਰ ਆਇਆ ਤਾਂ ਆਟੋ ਰਿਕਸ਼ਾ ਚਾਲਕਾਂ ਨੇ ਉਸ ਨੂੰ ਹਾਕੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਉਸਦੇ ਕੱਪੜੇ ਪਾੜ ਦਿੱਤੇ। ਕੁਲਦੀਪ ਸਿੰਘ ਨੇ ਦੱਸਿਆ ਕਿ ਉਸਦੀ ਜੇਬ ਵਿਚ 4600 ਰੁਪਏ ਵੀ ਸਨ, ਜੋ ਨਹੀਂ ਮਿਲੇ। ਮੌਕੇ 'ਤੇ ਮੌਜੂਦ ਹੋਰ ਈ-ਰਿਕਸ਼ਾ ਚਾਲਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਟੋ ਰਿਕਸ਼ਾ ਚਾਲਕਾਂ ਨੇ ਸਾਨੂੰ ਏਅਰ ਫੋਰਸ ਸਟੇਸ਼ਨ ਤੋਂ ਸਵਾਰੀ ਲਿਆਉਣ ਅਤੇ ਲੈ ਜਾਣ ਤੋਂ ਮਨ੍ਹਾ ਕੀਤਾ ਹੋਇਆ ਹੈ ਅਤੇ ਅਸੀਂ ਲਿਆਉਂਦੇ ਵੀ ਨਹੀਂ, ਅੱਜ ਵੀ ਜਿਹੜੀ ਸਵਾਰੀ ਕੁਲਦੀਪ ਸਿੰਘ ਛੱਡ ਕੇ ਆਇਆ ਸੀ ਉਹ ਫਤਿਹਪੁਰ ਦੀ ਸੀ ਨਾ ਕਿ ਏਅਰ ਫੋਰਸ ਸਟੇਸ਼ਨ ਦੀ ਪਰ ਬਿਨਾਂ ਕੁਝ ਸੁਣੇ ਉਨ੍ਹਾਂ ਆ ਕੇ ਕੁਲਦੀਪ ਸਿੰਘ 'ਤੇ ਹਾਕੀਆਂ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਕੁਲਦੀਪ ਸਿੰਘ ਨੇ ਆਦਮਪੁਰ ਪੁਲਸ ਨੂੰ ਇਤਲਾਹ ਦਿੱਤੀ ਹੈ।