ਇੰਡੀਆ ਦੇ ਵਰਲਡ ਕੱਪ 'ਚ ਜਿੱਤਣ 'ਤੇ 'ਮੁਫਤ ਆਟੋ' ਚਲਾਵੇਗਾ ਇਹ ਸ਼ਖਸ

07/08/2019 4:43:07 PM

ਚੰਡੀਗੜ੍ਹ : ਚੰਡੀਗੜ੍ਹ ਦੇ ਆਟੋ ਡਰਾਈਵਰ ਨੇ ਵਰਲਡ ਕੱਪ 'ਚ ਟੀਮ ਇੰਡੀਆ ਦੇ ਜਿੱਤ ਸਬੰਧੀ ਵੱਡਾ ਐਲਾਨ ਕੀਤਾ ਹੈ। ਆਟੋ ਡਰਾਈਵਰ ਅਨਿਲ ਕੁਮਾਰ ਨੇ ਕਿਹਾ ਹੈ ਕਿ ਜੇਕਰ ਵਰਲਡ ਕੱਪ 'ਚ ਇੰਡੀਆ ਜਿੱਤ ਜਾਂਦੀ ਹੈ ਤਾਂ ਉਹ 10 ਦਿਨ ਮੁਫਤ 'ਚ ਆਟੋ ਚਲਾਵੇਗਾ ਅਤੇ ਸਵਾਰੀਆਂ ਕੋਲੋਂ ਕੋਈ ਪੈਸਾ ਨਹੀਂ ਲਵੇਗਾ। ਦੱਸ ਦੇਈਏ ਕਿ ਇਹ ਉਹੀ ਆਟੋ ਡਰਾਈਵਰ ਹੈ, ਜਿਸ ਨੇ ਪੁਲਵਾਮਾ ਹਮਲੇ ਤੋਂ ਬਾਅਦ ਐਲਾਨ ਕੀਤਾ ਸੀ ਕਿ ਜਿਸ ਦਿਨ ਭਾਰਤੀ ਫੌਜ ਨੇ ਇਸ ਹਮਲੇ ਦਾ ਬਦਲਾ ਲੈ ਲਿਆ, ਉਸ ਦਿਨ ਤੋਂ ਇਹ ਇਕ ਮਹੀਨਾ ਮੁਫਤ ਆਟੋ ਚਲਾਵੇਗਾ।

ਸਿਰਫ ਇੰਨਾ ਹੀ ਨਹੀਂ, ਭਾਰਤੀ ਫੌਜ ਵਲੋਂ ਬਦਲਾ ਲੈਣ ਤੋਂ ਬਾਅਦ ਅਨਿਲ ਕੁਮਾਰ ਨੇ ਇਕ ਮਹੀਨਾ ਮੁਫਤ 'ਚ ਆਟੋ ਚਲਾ ਕੇ ਆਪਣਾ ਵਾਅਦਾ ਨਿਭਾਇਆ ਵੀ ਸੀ। ਅਨਿਲ ਕੁਮਾਰ ਦਾ ਕਹਿਣਾ ਹੈ ਕਿ ਉਹ ਇਕ ਸਾਧਾਰਨ ਜਿਹਾ ਇਨਸਾਨ ਹੈ ਅਤੇ ਇੰਨਾ ਕੁ ਤਾਂ ਆਪਣੇ ਦੇਸ਼ ਲਈ ਕਰ ਹੀ ਸਕਦਾ ਹੈ। 

Babita

This news is Content Editor Babita